ਮੈਕਸੀਕਨ ਗ੍ਰਾਂ ਪ੍ਰੀ ’ਚ ਹੈਮਿਲਟਨ ਦੀ ਖ਼ਿਤਾਬੀ ਜਿੱਤ

ਲੂਈਸ ਹੈਮਿਲਟਨ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਮੈਕਸੀਕਨ ਗ੍ਰਾਂ ਪ੍ਰੀ ਦਾ ਖ਼ਿਤਾਬ ਜਿੱਤਿਆ, ਜੋ ਇਸ ਸੈਸ਼ਨ ਵਿੱਚ ਉਸ ਦੀ ਮਰਸਿਡੀਜ਼ ਲਈ ਦਸਵੀਂ ਜਿੱਤ ਹੈ। ਹੈਮਿਲਟਨ ਨੇ ਫੇਰਾਰੀ ਦੇ ਸਿਬੈਸਟੀਅਨ ਵੈਟਲ ਅਤੇ ਮਰਸਿਡੀਜ਼ ਦੇ ਆਪਣੇ ਸਾਥੀ ਵਾਲਟੇਰੀ ਬੋਟਾਸ ਨੂੰ ਪਿੱਛੇ ਛੱਡਿਆ। ਪੋਲ ਪੁਜ਼ੀਸ਼ਨ ਤੋਂ ਸ਼ੁਰੂਆਤ ਕਰਨ ਵਾਲੇ ਫੇਰਾਰੀ ਦੇ ਚਾਰਲਸ ਲੇਕਲੇਰਕ ਚੌਥੇ, ਜਦਕਿ ਰੈੱਡਬੁੱਲ ਦੇ ਅਲੈਕਸ ਐਲਬੋਨ ਪੰਜਵੇਂ ਅਤੇ ਮੈਕਸ ਬਰਸਟੈਪਨ ਛੇਵੇਂ ਸਥਾਨ ’ਤੇ ਰਹੇ।
ਘਰੇਲੂ ਖਿਡਾਰੀ ਸਰਜੀਓ ਪੈਰੇਜ ਨੇ ਸੱਤਵਾਂ ਅਤੇ ਰੈਨੋ ਦੇ ਡੈਨੀਅਲ ਰਿਕਾਰਡੋ ਨੇ ਅੱਠਵਾਂ ਸਥਾਨ ਹਾਸਲ ਕੀਤਾ। ਹੈਮਿਲਟਨ ਦੀ ਮੈਕਿਸਕੋ ਵਿੱਚ ਇਹ ਦੂਜੀ ਅਤੇ ਉਸ ਦੇ ਕਰੀਅਰ ਦੀ 100ਵੀਂ ਜਿੱਤ ਵੀ ਹੈ। ਹੈਮਿਲਟਨ ਨੂੰ ਹੁਣ ਚੈਂਪੀਅਨਸ਼ਿਪ ਜਿੱਤਣ ਲਈ ਸਿਰਫ਼ ਚਾਰ ਅੰਕਾਂ ਦੀ ਲੋੜ ਹੈ, ਜਿਸ ਨੂੰ ਉਹ ਅਮਰੀਕੀ ਗ੍ਰਾਂ ਪ੍ਰੀ ਵਿੱਚ ਹਾਸਲ ਕਰ ਸਕਦੇ ਹਨ।

Previous articleਫਰੈਂਚ ਓਪਨ: ਸਾਤਵਿਕ-ਚਿਰਾਗ ਦੀ ਜੋੜੀ ਦੇ ਹੱਥ ਲੱਗੀ ਚਾਂਦੀ
Next articleDNA samples from Baghdadi’s underwear, blood confirmed identity