ਮੈਕਸਿਕੋ ਦੀ ਐਂਡਰਿਆ ਮੇਜ਼ਾ ਬਣੀ ਮਿਸ ਯੂਨੀਵਰਸ

ਹਾਲੀਵੁੱਡ (ਅਮਰੀਕਾ) (ਸਮਾਜ ਵੀਕਲੀ): ਮੈਕਸਿਕੋ ਦੀ ਐਂਡਰਿਆ ਮੇਜ਼ਾ ਮਿਸ ਯੂਨੀਵਰਸ ਬਣ ਗਈ ਹੈ। ਉਸ ਨੇ ਮਿਸ ਬਰਾਜ਼ੀਲ ਨੂੰ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। ਸਾਬਕਾ ਜੇਤੂ ਜੋਜ਼ਿਬਿਨੀ ਤੁਨਜ਼ੀ ਨੇ ਐਂਡਰਿਆ ਦੇ ਸਿਰ ਤਾਜ ਸਜਾਇਆ। ਦੱਸਣਯੋਗ ਹੈ ਕਿ ਐਂਡਰਿਆ ਨੇ ਸਾਫਟਵੇਅਰ ਇੰਜੀਨੀਅਰਿੰਗ ਕੀਤੀ ਹੈ। ਦੂਜੇ ਪਾਸੇ ਦੱਖਣੀ ਅਫਰੀਕਾ ਵਿਚ ਰਹਿਣ ਵਾਲੀ ਤੁਨਜ਼ੀ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਸਿਆਹਫਾਮ ਹੈ ਜਿਸ ਕੋਲ ਇਹ ਖਿਤਾਬ ਦਸੰਬਰ 2019 ਤੋਂ ਸੀ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly