ਮੈਕਸਿਕੋ (ਸਮਾਜ ਵੀਕਲੀ) : ਪੱਛਮੀ ਮੈਕਸਿਕੋ ਵਿੱਚ ਇੱਕ ਘਰ ’ਤੇ ਕੀਤੀ ਗਈ ਗੋਲੀਬਾਰੀ ਦੌਰਾਨ 10 ਵਿਅਕਤੀਆਂ ਦੀ ਮੌਤ ਹੋ ਗਈ ਤੇ ਇੱਕ ਮਹਿਲਾ ਸਣੇ ਦੋ ਲੜਕੇ ਜ਼ਖ਼ਮੀ ਹੋ ਗਏ। ਜਲਿਸਕੋ ਸੂਬੇ ਦੇ ਸਰਕਾਰੀ ਵਕੀਲਾਂ ਨੇ ਦੱਸਿਆ ਕਿ ਪੁਲੀਸ ਨੂੰ ਘਰ ਦੇ ਸਾਹਮਣੇ ਫੁਟਪਾਥ ਤੋਂ 10 ਪੁਰਸ਼ਾਂ ਦੀਆਂ ਲਾਸ਼ਾਂ ਮਿਲੀਆਂ ਹਨ। ਅਧਿਕਾਰੀਆਂ ਅਨੁਸਾਰ ਘਰ ’ਤੇ ਇਹ ਹਮਲਾ ਕਾਰ ’ਚ ਆਏ ਅਣਪਛਾਤਿਆਂ ਵੱਲੋਂ ਕੀਤਾ ਗਿਆ। ਇਥੇ ‘ਜਲਿਸਕੋ ਨਿਊ ਜੈਨਰੇਸ਼ਨ ਕਾਰਟਲ’ ਸਰਗਰਮ ਹੈ, ਜੋ ਸਭ ਤੋਂ ਹਿੰਸਕ ਤੇ ਸ਼ਕਤੀਸ਼ਾਲੀ ਸਮੂਹਾਂ ਵਿੱਚੋਂ ਇੱਕ ਹੈ।