ਮੈਂ

(ਸਮਾਜ ਵੀਕਲੀ)

ਮੰਜ਼ਿਲ ਤੱਕ ਪਹੁੰਚ ਕੇ ਹੀ ਸਾਹ ਲਵਾਂਗਾ ਮੈਂ,
ਜੇ ਨਹੀਂ ਸਾਫ,ਤਾਂ ਸਾਫ ਕਰ ਰਾਹ ਲਵਾਂਗਾ ਮੈਂ।
ਜ਼ਿੰਦਗੀ ‘ਚ ਖੁਸ਼ੀਆਂ ਤੇ ਖੇੜੇ ਲਿਆਉਣ ਲਈ,
ਉਮਰ ਦਾ ਤਪਦਾ ਮਾਰੂਥਲ ਗਾਹ ਲਵਾਂਗਾ ਮੈਂ।
ਮੇਰੇ ਵੱਲ ਨਾ ਵੇਖ ਐਵੇਂ ਅੱਖਾਂ ਪਾੜ, ਪਾੜ,
ਤੂੰ ਠੱਗੀ ਛੱਡ ਦੇ,ਫੜ ਆਪਣਾ ਰਾਹ ਲਵਾਂਗਾ ਮੈਂ।
ਜੇ ਇਸ ਸੰਸਾਰ ‘ਚ ਸੱਚ ਬੋਲਣਾ ਗੁਨਾਹ ਹੈ,
ਤਾਂ ਸੱਚ ਬੋਲਣ ਦਾ ਕਰ ਗੁਨਾਹ ਲਵਾਂਗਾ ਮੈਂ।
ਮੈਂ ਹਾਰ ਜ਼ਰੂਰ ਗਿਆ ਹਾਂ ਜ਼ੁਲਮੀ ਰਾਜਿਆ,
ਪਰ ਇਹ ਨਾ ਸੋਚ ਕਿ ਤੇਰੀ ਪਨਾਹ ਲਵਾਂਗਾ ਮੈਂ।
ਕਿੱਦਾਂ ਜਗੇਗਾ ਸੰਘਰਸ਼ ਦਾ ਚਮੁੱਖੀਆ ਦੀਵਾ,
ਬੈਠ ਕੇ ਸਾਥੀਆਂ ਨਾਲ ਕਰ ਸਲਾਹ ਲਵਾਂਗਾ ਮੈਂ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਗੋਬਿੰਦਪੁਰ ਵਿਚ ਕਿਸਾਨ ਜਾਗਰੂਕਤਾ ਕੈਂਪ ਲਗਾਇਆ
Next articleਮਹਿਲਾ ਸਰਪੰਚਾਂ ਦੀ ਜਗ੍ਹਾ ਪਤੀ ਕਰ ਰਹੇ ਹਨ ਸਰਪੰਚੀ