ਮੈਂ ਵੀ ਆਸ਼ਿਕ ਹਾਂ ਤੂਫ਼ਾਨਾਂ ਦਾ ….

(ਸਮਾਜ ਵੀਕਲੀ)

ਮੇਰੇ ਦਿਲ ਦੀ ਬੰਜਰ ਧਰਤੀ ਤੇ,
ਸੂਹਾ ਫੁੱਲ ਉੱਗਿਆ ਅਰਮਾਨਾਂ ਦਾ।
ਉਹ ਵੀ ਮਸਤ ਹਵਾਵਾਂ ਜਿਹੀ ,
ਮੈਂ ਵੀ ਆਸ਼ਿਕ ਹਾਂ ਤੂਫ਼ਾਨਾਂ ਦਾ।

ਹਾਏ ! ਉਹ ਤੱਕਣੀ ਕੀ ਦੱਸਾਂ ,
ਕੀ ਹੁੰਦਾ ਏ ਕਮਾਲ ਜਿਹਾ।
ਉਹ ਦਿਲ ਦਾ ਰੋਗੀ ਕਰ ਜਾਂਦੇ ,
ਮੁੜ ਪੁੱਛਦੇ ਵੀ ਨਾ ਹਾਲ ਜਿਹਾ।

ਏ ਦਿਲ ਹੈ ਥਾਂ ਥਾਂ ਲੱਗਦਾ ਨਹੀਂ,
ਨਹੀਂ ਸੌਦਾ ਇਹ ਦੁਕਾਨਾਂ ਦਾ।
ਮੇਰੇ ਦਿਲ ਦੀ ਬੰਜਰ ਧਰਤੀ ਤੇ ,
ਸੂਹਾ ਫੁੱਲ ਉੱਗਿਆ ਅਰਮਾਨਾਂ ਦਾ।
ਉਹ ਵੀ ਮਸਤ ਹਵਾਵਾਂ ਜਿਹੀ ,
ਮੈਂ ਵੀ ਆਸ਼ਿਕ ਹਾਂ ਤੂਫ਼ਾਨਾਂ ਦਾ।

ਕੁੱਝ ਟੱਕਰਣ ਵਾਂਗ ਬੇਗਾਨਿਆਂ ਦੇ ,
ਜ਼ਿੰਦਗੀ ਦੇ ਉੱਗੜੇ ਦੁੱਗੜੇ ਰਾਹ ਉੱਤੇ।
ਕੁੱਝ ਇੱਦਾਂ ਗੰਢਾਂ ਪੈ ਜਾਵਣ ਮੋਹ ਦੀਆਂ,
ਨਜ਼ਰ ਰਹੇ ਇੱਕ ਦੂਜੇ ਦੇ ਸਾਹ ਉੱਤੇ।
ਇੱਕ ਰਾਹ ਮਖ਼ਮਲੀ ਦਿਸ ਪਿਆ,
ਮੁੱਲ ਤਾਰਾਂ ਕਿੱਦਾਂ ਅਹਿਸਾਨਾਂ ਦਾ ।

ਮੇਰੇ ਦਿਲ ਦੀ ਬੰਜਰ ਧਰਤੀ ਤੇ,
ਸੂਹਾ ਫੁੱਲ ਉੱਗਿਆ ਅਰਮਾਨਾਂ ਦਾ।
ਉਹ ਵੀ ਮਸਤ ਹਵਾਵਾਂ ਜਿਹੀ ,
ਮੈਂ ਵੀ ਆਸ਼ਿਕ ਹਾਂ ਤੂਫ਼ਾਨਾਂ ਦਾ।

ਕੁੱਝ ਆਪਣੇ ਵੀ ਤਾਂ ਵਸ ਹੁੰਦਾ,
ਰਿਸ਼ਤਿਆਂ ਦੀ ਤਾਣੀ ਉਲਝਾਈਏ ਨਾ।
ਸੱਜਣਾ ਮੋਹਰੇ ਪਿਆਰ ਦਾ ਹੱਥ ਕਰ ਕੇ ,
ਫਿਰ ਮੁੜ ਕੇ ਪਿੱਠ ਦਿਖਾਈਏ ਨਾ।
ਕਦੇ ਕੌੜੇ ਬੋਲ ਨਾ ਬੋਲੋ ਸੱਜਣ ਨੂੰ
“ਮਜਬੂਰ” ਮੁੱਲ ਪੈਂਦਾ ਮਿੱਠੀਆਂ ਜ਼ੁਬਾਨਾਂ ਦਾ।
ਮੇਰੇ ਦਿਲ ਦੀ ਬੰਜਰ ਧਰਤੀ ਤੇ ,
ਸੂਹਾ ਫੁੱਲ ਉੱਗਿਆ ਅਰਮਾਨਾਂ ਦਾ।
ਉਹ ਵੀ ਮਸਤ ਹਵਾਵਾਂ ਜਿਹੀ ,
ਮੈਂ ਵੀ ਆਸ਼ਿਕ ਹਾਂ ਤੂਫ਼ਾਨਾਂ ਦਾ।

 ਜਸਵੰਤ ਸਿੰਘ ਮਜਬੂਰ
ਫੋਨ ਨੰਬਰ 98722 28500

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਦੋਂ ਹਿੰਦੂਸਤਾਨ ਰਹਿੰਦੇ ਅਸੀ ਖਾਲਿਸਤਾਨ ਦੀ ਗੱਲ ਕਰਦੇ ਹਾਂ!!
Next articleਕਵਿਤਾ