ਮੈਂ ਪੁੱਛਦਾ ਰਹਾਂਗਾ…

ਪੂਜਾ ਪੁੰਡਰਕ 

(ਸਮਾਜ ਵੀਕਲੀ)

ਮੈਂ ਕਿਹਾ ਹੇ ਭਾਰਤ
ਹੱਕਾਂ ਨੂੰ ਕਿਉਂ ਦਬਾ ਰਹੀ ਹੈ,
ਕੇਂਦਰ ਸਰਕਾਰ ?
ਇਹ ਕਿਉਂ ਨਹੀਂ ਪੁੱਛਦਾ ਤੂੰ
ਦੇਸ਼ ਦੇ ਅੰਨਦਾਤੇ ਨੂੰ
ਕਿਉਂ ਲਾਚਾਰ ਬਣਾ ਰਹੀ ਹੈ ਸਰਕਾਰ?
ਇਹ ਕਿਉਂ ਨਹੀਂ ਪੁੱਛਦਾ ਤੂੰ
ਅੰਧ ਭਗਤਾਂ ਦੀ ਕਿਉਂ ਨਹੀਂ ਖੁੱਲੀਆਂ ਅੱਖਾਂ ਅਜੇ ਤੱਕ…
ਇਹ ਵੀ ਨਹੀਂ ਪੁੱਛਦਾ ਤੂੰ, ਕਿਉਂ …
ਉਹ ਉਡੀਕ ਰਹੇ ਹਨ
ਹਰ ਰਾਜ ਦੇ ਕਿਸਾਨਾਂ ਨੂੰ..
ਆਕੇ ਕਿਸਾਨ ਨਾਲ ਖੜ੍ਹਨ..
ਕਿੱਥੇ ਨੇ ਸਾਰੇ
ਭਾਰਤ ਦੇ ਕਿਸਾਨ?
ਇਹ ਕਿਉਂ ਨਹੀਂ ਪੁੱਛਦਾ
ਤੂੰ ਭਾਰਤ ?
ਤਾਂ ਭਾਰਤ ਨੇ ਮੈਨੂੰ ਕਿਹਾ
ਮੈ‌ ਤਾਂ ਬਹੁਤ ਪੁੱਛਿਆ ਸੀ..
ਪਰ ਮੇਰੀ ਆਵਾਜ਼ ਦਬਾਉਣ ਦੀ
ਕੋਸ਼ਿਸ ਕਰ ਰਹੀਆਂ ਨੇ
ਕੁਝ ਗਲਤ ਆਵਾਜ਼ਾਂ ,
ਉਹ ਰੋਜ਼ ਚੀਕ ਚੀਕ ਕੇ ਕਹਿੰਦੀਆਂ
ਹਨ ਪੁੱਛਤਾ ਹੈ ਭਾਰਤ
ਪਰ ਮੈਂ ਇਹੋ ਜਿਹਾ ਕੁਝ
ਕਦੇ ਪੁੱਛਿਆ ਹੀ ਨਹੀਂ…
ਜੋ ਪੁੱਛਿਆ ਉਹਨਾਂ ਨੇ ਅੱਗੇ
ਨਹੀਂ ਆਉਣ ਦਿੱਤਾ ..
ਪਰ ਮੈਨੂੰ ਚਿੰਤਾ ਨਹੀਂ,
ਕਿਉਂਕਿ ਭਾਰਤ
ਨੂੰ ਦਬਾਇਆ ਜਾ ਸਕਦਾ,
ਪਰ ਭਾਰਤ ਦੇ ਬੱਚਿਆਂ ਨੂੰ
ਨਹੀਂ।
ਤੁਹਾਡੇ ਵਿੱਚੋਂ ਮੈਂ ਪੁੱਛਦਾ ਰਹਾਂਗਾ
ਹਾਂ ਮੈਂ ਪੁੱਛਦਾ ਰਹਾਂਗਾ ,
ਪੰਜਾਬੀਆਂ ਤੇ ਸਾਰੇ ਕਿਸਾਨਾਂ ਵਿਚੋਂ
ਪੂਜਾ ਪੁੰਡਰਕ
Previous articleਲਾਹੌਰ ਦੇ ਕਿਲੇ ਵਿੱਚ ਸ਼ਹਿਜ਼ਾਦਾ ਸ਼ੇਰ ਸਿੰਘ ਦੀ ਮਹਾਰਾਜੇ ਵਜੋਂ ਤਾਜਪੋਸ਼ੀ ‘ਤੇ ‘ਮਹਾਰਾਜਾ ਰਣਜੀਤ ਸਿੰਘ ਦੀ ਕੁਰਬਾਨੀ ਅਤੇ ਡੋਗਰਿਆਂ ਦੀ ਲੂਣਹਰਾਮੀ’ ਵਿਸ਼ੇ ਤੇ ਵੀਚਾਰ ਚਰਚਾ
Next articleਪੰਜ – ਆਬ