ਮੈਂ ਤਾਂ ਰਾਜੇਵਾਲ ਨੂੰ ਬੋਲਣ ਨਹੀਂ ਦਿੱਤਾ: ਜਿਆਣੀ

ਫਾਜ਼ਿਲਕਾ,ਸਮਾਜ ਵੀਕਲੀ: ਇੱਥੇ ਸਿਵਲ ਹਸਪਤਾਲ ਵਿੱਚ ਲੱਗੇ ਖੂਨਦਾਨ ਕੈਂਪ ਵਿੱਚ ਹਾਜ਼ਰੀ ਭਰਨ ਆਏ ਭਾਜਪਾ ਦੇ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੂੰ ਕਿਸਾਨਾਂ ਨੇ ਘੇਰ ਲਿਆ। ਉਨ੍ਹਾਂ ਜਿਆਣੀ ਨੂੰ ਆਖਿਆ ਕਿ ਉਹ ਦੱਸਣ ਕਿ ਖੇਤੀ ਕਾਨੂੰਨ ਕਿਵੇਂ ਚੰਗੇ ਹਨ? ਕਿਉਂਕਿ ਉਹ (ਤੁਸੀਂ) ਰੋਜ਼ਾਨਾ ਕਹਿ ਰਹੇ ਹਨ ਕਿ ਖੇਤੀ ਕਾਨੂੰਨ ਬਿਲਕੁਲ ਸਹੀ ਹਨ, ਪ੍ਰੰਤੂ ਕਿਸਾਨ ਐਵੇਂ ਜ਼ਿੱਦ ਨਹੀਂ ਛੱਡ ਰਹੇ। ਇਸ ’ਤੇ ਜਵਾਬ ਵਿੱਚ ਜਿਆਣੀ ਨੇ ਆਖਿਆ, ‘‘ਤਸੀਂ ਜਿਥੇ ਮਰਜ਼ੀ ਆ ਕੇ ਬਹਿਸ ਕਰ ਲਓ, ਮੈਂ ਤਾਂ ਬਲਵੀਰ ਸਿੰਘ ਰਾਜੇਵਾਲ ਨੂੰ ਕਾਨੂੰਨਾਂ ਸਬੰਧੀ ਬਹਿਸ ’ਚ ਬੋਲਣ ਨਹੀਂ ਦਿੱਤਾ।’’ ਕਿਸਾਨ ਆਗੂ, ਜਿਆਣੀ ਨੂੰ ਕਹਿ ਰਹੇ ਸਨ ਕਿ ਉਨ੍ਹਾਂ ਨੂੰ ਇਹ ਵੀ ਸਮਝਾਓ ਕਿ ਖੇਤੀ ਕਾਨੂੰਨ ਕਿਹੜੇ ਪੱਖ ਤੋਂ ਚੰਗੇ ਹਨ, ਜਿਸ ’ਤੇ ਜਿਆਣੀ ਨੇ ਆਖਿਆ ਕਿ ਖੇਤੀ ਕਾਨੂੰਨਾਂ ਸਬੰਧੀ ਚੱਲ ਰਹੇ ਸੰਘਰਸ਼ ’ਚ ਰਾਜਨੀਤੀ ਵੜ ਗਈ ਹੈ, ਇਸ ਕਰਕੇ ਕਿਸਾਨ ਜ਼ਿੱਦ ਨਹੀਂ ਛੱਡ ਰਹੇ।

ਨਗਰ ਕੌਂਸਲ ਫਾਜ਼ਿਲਕਾ ਦੇ ਸਾਬਕਾ ਪ੍ਰਧਾਨ ਰਾਕੇਸ਼ ਕੁਮਾਰ ਸੇਠੀ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਾਬਕਾ ਮੰਤਰੀ ਨਾਲ ਮੀਟਿੰਗ ਕਰਵਾਈ ਜਾਵੇਗੀ, ਉੱਥੇ ਖੁੱਲ੍ਹ ਕੇ ਵਿਚਾਰ ਚਰਚਾ ਕਰ ਸਕਦੇ ਹਨ। ਜਾਣਕਾਰੀ ਅਨੁਸਾਰ ਸੁਰਜੀਤ ਕੁਮਾਰ ਜਿਆਣੀ ਨੇ ਕੁਝ ਸਮਾਂ ਪਹਿਲਾਂ ਮੀਡੀਆ ਸਾਹਮਣੇ ਕਿਹਾ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਜੇਕਰ ਕਿਸਾਨ ਕਾਨੂੰਨ ਨਹੀਂ ਚਾਹੁੰਦੇ ਤਾਂ ਇਹ ਵਾਪਸ ਕਰਨੇ ਚਾਹੀਦੇ ਹਨ। ਪਰ ਜਦੋਂ ਤੋਂ ਸੁਰਜੀਤ ਕੁਮਾਰ ਜਿਆਣੀ ਦਿੱਲੀ ਵਿੱਚ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਮਿਲ ਕੇ ਆਏ ਹਨ ਉਦੋਂ ਤੋਂ ਉਨ੍ਹਾਂ ਦੀ ਬੋਲੀ ਬਦਲੀ ਹੋਈ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੱਛਮੀ ਬੰਗਾਲ ਦੇ ਮੁੱਖ ਸਕੱਤਰ ਨੂੰ ਵਾਪਸ ਸੱਦਣਾ ਲੋਕਤੰਤਰ ’ਤੇ ਹਮਲਾ: ਕਾਂਗਰਸ
Next articleਆਰਥਿਕ ਤੰਗੀ ਕਾਰਨ ਪਰਿਵਾਰ ਦੀਆਂ ਤਿੰਨ ਔਰਤਾਂ ਵੱਲੋਂ ਖੁਦਕੁਸ਼ੀ