ਮੈਂ ਤਾਂ ਇੱਕ ਕਿਸਾਨ ਆਂ

ਨਰਗਿਸ 
(ਸਮਾਜ ਵੀਕਲੀ)
ਮੈਂ ਤਾਂ ਇੱਕ ਕਿਸਾਨ ਆਂ
ਮਿੱਟੀ ਦੇ ਨਾਲ ਮਿੱਟੀ ਹੋਣਾ
ਇੱਕ ਪਲ ਵੀ ਨਾ ਕਦੇ ਖਲੋਣਾ
ਮੈਂ ਮਿੱਟੀ ਦਾ ਜਾਇਆ
ਮੇਰੇ ਖੇਤ ਮੇਰੀ ਪਹਿਚਾਣ ਆਂ
ਓ  ਲੋਕੋ ਮੈਂ ਤਾਂ ਇੱਕ ਕਿਸਾਨ ਆਂ
ਬੱਚਿਆਂ ਵਾਗੂੰ ਪਾਲਕੇ ਫ਼ਸਲਾਂ
ਪਾਲਾਂ ਸਾਰੇ ਜੱਗ ਦੀਆਂ  ਨਸਲਾਂ
ਅੰਨ ਦਾਤਾ ਹਾਂ ਸਾਰੇ ਜੱਗ ਦਾ
ਪਰ ਵਕਤ ਹੱਥੋ ਪਰੇਸ਼ਾਨ ਆਂ
ਓ  ਲੋਕੋ ਮੈਂ ਤਾਂ ਇੱਕ  ਕਿਸਾਨ ਆਂ
ਮਰ ਮੁਕ ਕੇ ਕੁਝ ਪਵੇ ਨਾ ਪੱਲੇ
ਆੜ੍ਹਤੀਆਂ ਦੇ ਭਰ ਜਾਣੇ  ਨੇ ਗੱਲੇ
ਆਪਣੀ ਖਾਤਿਰ ਕਦੇ ਨੀ ਜਿਉਂਦਾ
ਪਰ ਦੂਜਿਆਂ ਲਈ ਕੁਰਬਾਨ ਆਂ
ਓ  ਲੋਕੋ ਮੈਂ ਤਾਂ ੲਿੱਕ ਕਿਸਾਨ ਆਂ
ਫਿਕਰਾਂ  ਦੇ ਵਿੱਚ ਜਾਣੇ ਮੋਈ
ਕੋਠੀ ਜਿੱਡੀ ਧੀ ਏ ਹੋਈ
ਲੋਕਾਂ ਭਾਵੇ ਲੱਖਾਂ ਦਾਂ ਮਾਲਕ
ਪਰ ਮੈਂ ਤਾਂ ਖਿੱਲਰੀ ਭਾਨ ਆਂ
ਓ ਲੋਕੋ ਮੈਂ ਤਾਂ ਇੱਕ ਕਿਸਾਨ ਆਂ
ਕੈਸੀ ਹੋਈ ਕਿਸਮਤ ਖੋਟੀ
ਮਸਾਂ ਹੀ ਜੁੜਦੀ ਡੰਗ ਦੀ ਰੋਟੀ
ਫਿਰ ਵੀ ਆਪਣੇ ਫ਼ਰਜਾਂ ਤੋ
ਨਾਂ ਹੋਇਆ ਬੇਇਮਾਨ ਆਂ
ਓ ਲੋਕੋ ਮੈਂ ਤਾਂ ਇੱਕ ਕਿਸਾਨ ਆਂ
ਭਸੌੜ ਵੱਲ ਦੀ ਨਰਿਗਸ ਕਹਿੰਦੀ
ਡਰ ਸਦਾ ਕਿਸਾਨ ਦਾ ਰਹਿੰਦਾ
ਧੱਕੇ ਸਾਹੀ ਮਾਰੂ ਨੀਤੀਆਂ
ਕੱਡ ਲੈਣੀ ਮੇਰੀ ਜਾਨ ਆਂ
ਓ ਲੋਕੋ ਮੈਂ ਤਾਂ ਇੱਕ ਕਿਸਾਨ ਆਂ
ਜਾਨ ਤੋਂ ਵੱਧ ਕੇ ਮਿੱਟੀ ਦਾ ਮੋਹ
ਖੇਤ ਮੇਰੇ ਕੋਈ ਸਕਦਾ ਨੀ ਖੋਹ
ਬੇਸ਼ੱਕ ਅਸੀ ਕਦੇ ਪਹਿਲ ਨੀ ਕਰਦੇ
ਜੇ ਕੋਈ ਕਰੇ ਤਾਂ ਅਸੀ ਨੀ ਡਰਦੇ
ਅਣਖ ਦੀ ਖਾਤਿਰ ਮਰ ਸਕਦੇ ਆਂ
ਜਾਨ ਤੱਲੀ ਤੇ ਧਰ ਸਕਦੇ ਆਂ
ਮੈਂ ਵਾਰਸ ਪੰਜਾਬ ਦੀ ਅਸਲੀ
ਆਉਣੇ ਬੜੇ ਵਟੇਰੇ ਫ਼ਸਲੀ
ਗੁਰੂਆਂ ਦੀ ਬਾਣੀ ਨੂੰ ਮੰਨਾਂ
ਐਰ, ਗੈਰ ਕੋਲ ਹੱਥ ਨਾ ਬੰਨਾਂ
ਜੇ ਕੋਈ ਮੇਰੀ ਅਣਖ ਵੰਗਾਰੇ
ਦਿਨੇ ਦਿਖਾਦਾਂ ਉਹਨੂੰ ਤਾਰੇ
ਸਿੱਖਿਆ ਨੀ ਮੈਂ ਪਿੱਠ ਦਿਖਾਉਣਾ
ਸਿੱਖਿਆ ਬਸ ਸ਼ਹਾਦਤ ਪਾਉਣਾ
ਜਿਸ ਦਿਨ ਆਪਣੀ ਜਿੱਦ ਤੇ ਅੜ ਗਏ
ਸਾਰੇ ਦੇਸ਼ ਦੀ ਗੱਡੀ ਖੜ ਜਾਉ
ਕਿਉਂਕਿ …….
ਮੈਂ ਤਾਂ ਇੱਕ ਕਿਸਾਨ ਆਂ
ਨਰਗਿਸ 
ਸਰਕਾਰੀ ਕਾਲਜ ਮਾਲੇਰਕੋਟਲਾ
8198035017
Previous articleਸਮਾਰਟ ਵਿਲੇਜ ਤਹਿਤ ਕੰਮ ਦੀ ਗੁਣਵੱਤਾ ਅਤੇ ਸਮੇਂ ਸਿਰ ਮੁਕੰਮਲਤਾ ਯਕੀਨੀ ਬਣਾਈ ਜਾਵੇ- ਭੁੱਲਰ
Next articleਗੀਤ-ਗ਼ਜ਼ਲਾਂ ਅਤੇ ਕਲਮ ਦਾ ਸਿਰਨਾਵਾਂ ‘ਬਾਲੀ ਰੇਤਗੜ੍ਹ’