ਮੈਂ ਕੁਝ ਵੀ ਗਲਤ ਨਹੀਂ ਕਿਹਾ: ਕਿਰਨ ਖੇਰ

ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਕਿ ਉਨ੍ਹਾਂ ਪੰਜਾਬ ਦੇ ਡੈਪੂਟੇਸ਼ਨ ਕੋਟੇ ਦਾ ਵਿਰੋਧ ਨਹੀਂ ਕੀਤਾ ਹੈ ਸਗੋਂ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਹਵਾਲਾ ਪੇਸ਼ ਕਰਕੇ ਇਸ ਮਾਮਲੇ ਦੀ ਸਚਾਈ ਦੱਸਣ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਸਦ ਵਿਚ ਉਹ ਡੈਪੂਟੇਸ਼ਨ ਕੋਟੇ ਵਿਰੁੱਧ ਨਹੀਂ ਸਗੋਂ ਸ੍ਰੀ ਗਿੱਲ ਵੱਲੋਂ ਕੀਤੀ ਗਲਤ ਬਿਆਨਬਾਜ਼ੀ ਵਿਰੁੱਧ ਬੋਲੇ ਹਨ। ਉਨ੍ਹਾਂ ਕਿਹਾ ਕਿ ਯੂਟੀ ਕੇਡਰ ਕਿਸੇ ਤਰ੍ਹਾਂ ਵੀ ਗ਼ੈਰ-ਕਾਨੂੰਨੀ ਢੰਗ ਨਾਲ ਨਹੀਂ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਨੂੰ ਵੀ ਆਪਣੇ ਹਲਕੇ ਬਾਰੇ ਗਲਤ ਬਿਆਨਬਾਜ਼ੀ ਨਹੀਂ ਕਰਨ ਦੇਵੇਗੀ।

Previous articleਚੰਡੀਗੜ੍ਹ ’ਚ ਡੈਪੂਟੇਸ਼ਨ ਦਾ ਮੁੱਦਾ: ਕਿਰਨ ਖੇਰ ਤੇ ਅਕਾਲੀ ਦਲ ’ਚ ਖੜਕੀ
Next articleਦਾਦਿਆਂ ਵੱਲੋਂ ਦਾਇਰ ਕੇਸਾਂ ਦੇ ਫੈਸਲੇ ਉਡੀਕ ਰਹੇ ਨੇ ਪੋਤੇ