ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ‘ ਮੈਂ ਕਿਸਾਨ ਹਾਂ’ ਟਰੈਕ ਨਾਲ ਕਿਸਾਨਾਂ ਦੇ ਸੰਘਰਸ਼ ਨੂੰ ਸਮਰਪਿਤ ਇਕ ਗੀਤ ਲੈ ਕੇ ਸਰੋਤਿਆਂ ਦੀ ਕਚਿਹਰੀ ਵਿਚ ਗਾਇਕਾ ਚੰਨ ਕੌਰ ਨੇ ਆਪਣੀ ਖੂਬਸੂਰਤ ਹਾਜ਼ਰੀ ਲਗਵਾਈ। ਇਸ ਟਰੈਕ ਦੇ ਪੇਸ਼ਕਾਰ ਅਤੇ ਗੀਤਕਾਰ ਮਾਣੀ ਫਗਵਾੜੇ ਵਾਲਾ ਨੇ ਦੱਸਿਆ ਕਿ ਇਸ ਟਰੈਕ ਦਾ ਮਿਊਜਿਕ ਵੀਡੀਓ ਅਤੇ ਪੋਸਟਰ ਮਨਦੀਪ ਸਿੰਘ ਵਲੋਂ ਤਿਆਰ ਕੀਤਾ ਗਿਆ ਹੈ।
ਇਸ ਟਰੈਕ ਨੂੰ ਮਨਚੰਨ ਐਰਾ ਨੇ ਪੇਸ਼ ਕੀਤਾ ਹੈ। ਜ਼ਿਕਰਯੋਗ ਹੈ ਕਿ ਮਾਣੀ ਫਗਵਾੜੇ ਵਾਲਾ ਦੀ ਕਲਮ ਸਮੇਂ ਸਮੇਂ ਸਮਾਜ ਦੇ ਦੁੱਖ ਦਰਦਾਂ ਨੂੰ ਉਜਾਗਰ ਕਰਨ ਵਿਚ ਆਪਣੀ ਅਹਿਮ ਭੂਮਿਕਾ ਨਿਭਾਉਂਦੀ ਰਹਿੰਦੀ ਹੈ ਅਤੇ ਉਸ ਵਲੋਂ ਲਿਖੇ ਇਸ ਟਰੈਕ ‘ਮੈਂ ਕਿਸਾਨ ਹਾਂ’ ਵਿਚ ਵੀ ਉਸ ਨੇ ਕਿਸਾਨਾਂ ਦੇ ਦੁੱਖ ਦਰਦ ਨੂੰ ਬਿਆਨ ਕਰਦਿਆਂ ਉਨ•ਾਂ ਦੇ ਹੱਕਾਂ ਦੀ ਅਵਾਜ਼ ਨੂੰ ਬੁਲੰਦ ਕੀਤਾ ਹੈ।