ਰੋਪੜ (ਸਮਾਜ ਵੀਕਲੀ) ਵੀਰਵਾਰ(ਰਮੇਸ਼ਵਰ ਸਿੰਘ) – ਆਪਣੀਆਂ ਸਿਆਸੀ ਵਿਅੰਗਮਈ ਰਚਨਾਵਾਂ ਲਈ ਮਸ਼ਹੂਰ ਗੀਤਕਾਰ ਅਤੇ ਗਾਇਕ ਰੋਮੀ ਘੜਾਮੇਂ ਵਾਲ਼ਾ ਦੀ ਟੀਮ ਵੱਲੋਂ ਨਵਾਂ ਗੀਤ ‘ਮੈਂ ਇੱਕ ਸ਼ਹਿਰ ਅਭਾਗਾ ਬੋਲਦਾ’ ਜਲਦ ਹੀ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਬਾਬਤ ਜਾਣਕਾਰੀ ਦਿੰਦਿਆਂ ਰੋਮੀ ਨੇ ਦੱਸਿਆ ਕਿ ਪੰਜਾਬ ਜਾਂ ਭਾਰਤ ਹੀ ਨਹੀਂ ਬਲਕਿ ਏਸ਼ੀਆ ਦੇ ਲੱਗਭਗ ਸਾਰੇ ਛੋਟੇ ਸ਼ਹਿਰਾਂ ਦੀਆਂ ਜਮੀਨੀ ਹਕੀਕਤਾਂ (ਮੁੱਦੇ ਤੇ ਸਮੱਸਿਆਵਾਂ) ਬਿਆਨ ਕਰਦਾ ਇਹ ਗੀਤ ਉਸਨੇ ਖੁਦ ਲਿਖਿਆ ਅਤੇ ਗਾਇਆ ਹੈ।
ਰੁਪਿੰਦਰ ਜੋਧਾਂ ਜਾਪਾਨ ਤੇ ਸ਼ਿਵ ਕੁਮਾਰ ਲਾਲਪੁਰਾ ਨੇ ਸਾਂਝੇ ਤੌਰ ‘ਤੇ ਪ੍ਰੋਡਿਊਸ ਕੀਤਾ ਅਤੇ ਸੰਗੀਤਕ ਧੁਨਾਂ ਨਾਲ਼ ਸੰਗੀਤਕਾਰ ਡੀ. ਮਹਿਰਾ (ਸੁਨਾਮ) ਨੇ ਸ਼ਿੰਗਾਰਿਆ। ਫਿਲਮਾਂਕਣ ਦਾ ਕੰਮ ਵੀਡੀਓ ਡਾਇਰੈਕਟਰ ਭੁਪਿੰਦਰ ਸਿੰਘ ਦੁਰਾਲੀ ਵੱਲੋਂ ਜਾਰੀ ਹੈ। ਜਿਸਦੇ ਮੁਕੰਮਲ ਹੁੰਦਿਆਂ ਹੀ ਦੋ ਕੁ ਹਫ਼ਤਿਆਂ ਤੱਕ ਗੀਤ ਰੀਲੀਜ਼ ਕਰ ਦਿੱਤਾ ਜਾਵੇਗਾ। ਜਿਕਰਯੋਗ ਹੈ ਕਿ ਰੋਮੀ ਦੇ ਹੁਣ ਤੱਕ ਆਏ ਮੁੰਡਾ ਚੌਂਕੀਦਾਰ ਲੱਗਿਆ, ਜੁਮਲੇ ਲੈ ਲਉ ਜੁਮਲੇ, ਗੋਦੀ ਮੀਡੀਆ (ਹਿੰਦੀ ਤੇ ਪੰਜਾਬੀ), ਜਾਗ ਪੰਜਾਬ ਸਿਆਂ ਅਤੇ ਵੋਟਾਂ ਵਾਲ਼ੇ ਆਏ ਨੇ ਆਦਿ ਸਿਆਸੀ ਚੇਤਨਤਾ ਨੂੰ ਸਮਰਪਿਤ ਗੀਤਾਂ ਨੂੰ ਸਰੋਤਿਆਂ ਨੇ ਮਣਾ ਮੂਹੀਂ ਪਿਆਰ ਨਾਲ਼ ਨਿਵਾਜਿਆ ਹੈ।