ਮੈਂ ਇੱਕ ਔਰਤ ਹਾਂ ,ਪਰ ਤੈਨੂੰ ਕੀ ਪਤਾ
ਕੀ ਬੀਤਦੀ ਮੇਰੇ ਤੇ ਜਦ ਮੈਂ ਮੁਸੀਬਤ ਚੋ ਨਿੱਕਲ ਘਰ ਵੱਲ ਆਵਾ ਤੇ
ਮੈਨੂੰ ਪਵਿੱਤਰ ਦੱਸਣ ਲਈ ਖੁਦ ਨੂੰ ਅੱਗ ਦੇ ਭੇਟ ਕਰਨਾ ਪਵੇ ,
ਪਰ ਤੈਨੂੰ ਕੀ ਪਤਾ,
ਉਦੋ ਕੀ ਬੀਤਦੀ ਮੇਰੇ ਤੇ ਜਦ ਭਰੀ ਮਹਿਫਲ ਵਿੱਚ ਮੇਰੇ ਤੇ, ਚਿੱਕੜ ਸੁੱਟ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇ,
ਤੇ ਮਨੁੱਖੀ ਮੂੰਹਾ ਵਾਲੇ ਰਾਕਸ਼ਸ਼
ਮੇਰੇ ਤੇ ਤੂੰਮਤਾ ਲਾ ਕੇ ਹੱਸ ਰਹੇ ਹੋਣ
ਪਰ ਤੈਨੂੰ ਕੀ ਪਤਾ
ਉਦੋ ਕੀ ਬੀਤਦੀ ਮੇਰੇ ਤੇ ਜਦ ਮੇਰੀ ਕੁੱਖ ਵਿੱਚ ਧੀ ਨੂੰ ਬੋਟੀ ਬੋਟੀ ਕਰ ਕਤਲ ਕੀਤਾ ਜਾਂਦਾ,
ਪਰ ਤੈਨੂੰ ਕੀ ਪਤਾ
ਉਦੋ ਕੀ ਬੀਤਦੀ ਮੇਰੇ ਤੇ ਜਦ ਇੱਕਲੀ ਦੇਖ ਮੈਨੂੰ ਹਵਸ ਭਰੀਆ ਨਜ਼ਰਾਂ ਦੇ ਤੀਰਾ ਦੇ ਨਿਸਾਨੇ ਨਾਲ ਵਿੰਨਿਆ ਜਾਂਦਾ ਹੈ,
ਕੀ ਹੁੰਦੀ ਲੁੱਟੇ ਜਿਸਮਾ ਦੀ ਪੀੜ ਕਾਸ ਤੂੰ ਮਹਿਸੂਸ ਕਰ ਸਕਦਾ,
ਤੂੰ ਜਾਣੇ ਪਿਰਤੀ ਔਰਤ ਕੀ ਕੀ
ਲੋਕਾਂ ਦੇ ਕਹੇ ਬੋਲ ਜਰਦੀ ਹੈ,
ਕਦੇ ਦਾਜ ਦੀ ਖਾਤਰ ਦਾਜ ਦੀ ਬਲੀ ਚੜਦੀ ਹੈ
ਪਿਰਤੀ ਸ਼ੇਰੋਂ
ਪਿੰਡ ਤੇ ਡਾਕ ਸ਼ੇਰੋਂ ਜਿਲਾ ਸੰਗਰੂਰ
ਮੋ 9814407342