ਜਲੰਧਰ (ਸੂਨੈਨਾ ਭਾਰਤੀ-ਸਮਾਜ ਵੀਕਲੀ)- ਮੇਰੇ ਲਈ ਮੇਰਾ ਰੱਬ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਹੈ ਜਿਸ ਨੇ ਸਾਡੀ ਕੋਮ ਖਾਤਰ ਆਪਣੇ ਤਨ ਤੇ ਲਖਾਂ ਕਸ਼ਟ ਤਸੀਹੇ ਝਲੇ ਅਤੇ ਭਾਰਤ ਦੇਸ਼ ਦਾ ਸੰਵਿਧਾਨ ਲਿਖ ਕੇ ਔਰਤਾਂ ਨੂੰ ਵੀ ਮਰਦਾਂ ਦੇ ਬਰਾਬਰ ਸਮਾਨ ਰੂਪ ‘ਚ ਤਰਕੀ ਦੇ ਅਵਸਰ ਪ੍ਦਾਨ ਕੀਤੇ ਸਾਨੂੰ ਔਰਤਾਂ ਨੂੰ ਹਮੇਸ਼ਾ ਬਾਬਾ ਸਾਹਿਬ ਅੰਬੇਦਕਰ ਜੀ ਦਾ ਧੰਨਵਾਦ ਕਰਨਾ ਚਾਹੀਦਾ ਹੈ ਅਤੇ ਆਪਣੇ ਬਚਿਆਂ ਨੂੰ ਬਚਪਨ ਤੋਂ ਹੀ ਬਾਬਾ ਸਾਹਿਬ ਅੰਬੇਦਕਰ ਜੀ ਦੇ ਮਿਸ਼ਨ ਨਾਲ ਜੋੜਨਾਂ ਚਾਹੀਦਾ ਹੈ. ਜਿਥੇ ਅੱਜ ਸਮਾਜ ਦੀਆਂ ਔਰਤਾਂ ਪੂਰੇ ਸਵੈ-ਮਾਣ ਨਾਲ ਜੀਵਨ ਗੁਜ਼ਾਰ ਰਹੀਆਂ ਹਨ ਪਰ ਕਈ ਅਨੇਕਾਂ ਜਗਾ੍ਹ, ਤੇ ਅਨੇਕਾਂ ਸਮਾਜ ਦੀਆਂ ਬਚੀਆਂ ਤੇ ਜ਼ੁਲਮ ਕੀਤੇ ਜਾ ਰਹੇ ਹਨ, ਇਹ ਮਾੜੀਆਂ ਘਟਨਾਵਾਂ ਜੋ ਵਾਪਰ ਰਹੀਆਂ ਹਨ ਇਹ ਬਹੁਤ ਹੀ ਦੁਖਦਾਇਕ ਗੱਲ ਹੈ.
ਸ਼ਮੀ ਰਾਣੀ ਪ੍ਧਾਨ ਨਾਰੀ ਸ਼ਕਤੀ ਸੰਗਠਨ, ਇੰਟਰਨੈਸ਼ਨਲ ਕਲੱਬ, ਵੋਮੈਨ ਸੈਲ, ਬਹਿਰਾਮ ਨੇ ਸਮਾਜ ਵੀਕਲੀ ਅਦਾਰੇ ਨਾਲ ਗਲ ਕਰਦੇਆਂ ਔਰਤਾਂ ਤੇ ਹੋ ਰਹੇ ਅਤਿਆਚਾਰ ਤੇ ਗਹਿਰਾ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਅਜ ਭਾਰਤ ਵਿਚ ਔਰਤਾਂ ਜੋ ਅਨੇਕਾਂ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵਿਚ ਉੱਚ ਅਹੁਦਿਆਂ ਤੇ ਬਿਰਾਜਮਾਨ ਹਨ ਇਹ ਸਭ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦੀ ਮੇਹਨਤ ਸਦਕਾ ਹਨ. ਮੇਰੀ ਬੇਨਤੀ ਹੈ ਆਪਣੀਆਂ ਭੈਣਾਂ ਅਤੇ ਮਾਤਾਵਾਂ ਨੂੰ ਕਿ ਸਾਨੂੰ ਮਜ਼ਲੂਮ ਔਰਤਾਂ ਤੇ ਹੋ ਰਹੇ ਅਤਿਆਚਾਰ ਦੇ ਖਿਲਾਫ ਅਤੇ ੳੁਨ੍ਹਾਂ ਭੈਣਾਂ ਅਤੇ ਔਰਤਾਂ ਦੇ ਹਕ ਵਿੱਚ ਅਵਾਜ਼ ਬੁਲੰਦ ਕਰਕੇ ਖੜੀਆਂ ਹੋਣਾਂ ਚਾਹੀਦਾ ਹੈ. ਆਪਣੀ ਅਤੇ ਆਪਣੇ ਸਮਾਜ ਦੀਆਂ ਬੇਟੀਆਂ ਨੂੰ ਹਮੇਸ਼ਾ ਸਮਾਜ ਵਿਰੋਧੀ ਮਾੜੀ ਸੋਚ ਦੇ ੳਹਨਾਂ ਸ਼ੈਤਾਨਾਂ ਦੇ ਨਕ ਵਿਚ ਨਥ ਪਾਉਣ ਲਈ ਹਮੇਸ਼ਾ ਤਿਆਰ ਰਹਿਣਾ ਪਵੇਗਾ. ਜਿਹੜੇ ਮਾੜੀ ਸੋਚ ਦੇ ਕੁਝ ਕ ਇਨਸਾਨ ਔਰਤਾਂ ਨੂੰ ਅੱਜ ਵੀ ਗੁਲਾਮ ਬਣਾ ਕੇ ਰਖਣਾ ਚਾਹੁੰਦੇ ਹਨ ਅਤੇ ਜਿਹਨਾਂ ਦੀ ਔਰਤਾਂ ਪ੍ਰਤੀ ਹਮੇਸ਼ਾ ਮਾੜੀ ਸੋਚ ਰੱਖਦੇ ਹਨ
ਸਾਡੀਆਂ ਭੈਣਾਂ ਅਤੇ ਧੀਆਂ ਨੂੰ ਜੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਜੀ ਨੇ ਲੋਕਤੰਤਰ ਦੇ ਵਿਚ ਜੀਵਨ ਜਿਊਣ ਦੇ ਅਧਿਕਾਰ ਲੈ ਕੇ ਦਿਤੇ ਹਨ, ਸਾਨੂੰ ਉਨ੍ਹਾਂ ਅਧਿਕਾਰਾਂ ਤੇ ਵੀ ਪਹਿਰਾ ਦੇਣ ਦੀ ਸਖ਼ਤ ਜ਼ਰੂਰਤ ਹੈ, ਚਾਹੇ ਕੋਈ ਗਰੀਬ ਹੋਵੇ ਜਾਂ ਚਾਹੇ ਕੋਈ ਅਮੀਰ ਲੜਕਾ ਹੋਵੇ ਜਾਂ ਲੜਕੀ ਇਜ਼ਤ ਸਭ ਦੀ ਬਰਾਬਰ ਹੁੰਦੀ ਹੈ, ਸਾਨੂੰ ਸਮਾਜ ਵਿਚ ਇਸ ਗੱਲ ਦਾ ਹੋਕਾ ਦੇਣਾ ਚਾਹੀਦਾ ਹੈ ਕਿ ਘਰ ਵਿਚ ਬੇਟਾ ਹੈ ਜਾਂ ਬੇਟੀ ਪੜ੍ਹਾਈ ਦੋਵਾਂ ਨੂੰ ਹੀ ਕਰਵਾਉਣੀ ਜ਼ਰੂਰੀ ਹੈ ਅਗਰ ਅਸੀਂ ਸਮਾਜ ਵਿਚ ਸਮਾਨਤਾ ਦੇਖਣੀ ਚਾਹੁੰਦੇ ਹਾਂ