(ਸਮਾਜ ਵੀਕਲੀ)
ਕੰਡਿਆਲੀਆਂ ਤਾਰਾਂ,
ਪੱਥਰ ਤੇ ਐਡੇ ਵੱਡੇ ਨਾਕੇ ,
ਇਹ ਭਾਰਤੀ ਪੁਲਿਸ
ਜੋ ਸਾਡੀ ਰੱਖਿਆ ਲਈ ਬਣੀ ਹੈ,
ਬਿਆਨ ਕਰ ਰਹੀਆਂ ਹਨ
ਅੰਦਰ ਛਿਪੇ ਡਰ ਨੂੰ,
ਲੋਕਾਂ ਨੇ ਖ਼ੂਨ ਚੁਸਣ ਲਈ
ਬਣਾਈਆਂ ਸਾਜ਼ਿਸ਼ਾਂ ਨੂੰ
ਇਹ ਸਭ ਬਿਆਨ ਕਰਦੇ ਹਨ,
ਪਰ ਤੂੰ ਫ਼ਿਕਰ ਨਾ ਕਰ
ਅਸੀਂ ਦਿੱਲੀ ਪਹੁੰਚ ਜਾਵਾਂਗੇ।
ਇਹ ਕੰਡਿਆਲੀਆਂ ਤਾਰਾਂ,
ਪੱਥਰ, ਤੇ ਨਾਕਿਆਂ ਵਿੱਚੋਂ
ਨਿਕਲ ਜਾਵਾਂਗੇ।
ਲੇਖਕ:-ਪੂਜਾ ਪੁੰਡਰਕ
ਸ਼ਹਿਰ ਮੂਣਕ( ਸੰਗਰੂਰ)
ਸੰਪਰਕ-7401000274