ਮੇਰਾ ਵੱਡਾ ਵੀਰ

(ਸਮਾਜਵੀਕਲੀ)

ਮੈਨੂੰ ਦਾਖਲ ਕਰਵਾ ਕੇ ਪਹਿਲੀ ਕਲਾਸ ਵਿੱਚ,
ਤੂੰ ਵੱਡਾ ਵੀਰ ਹੋਣ ਦਾ ਫਰਜ਼ ਨਿਭਾਇਆ।

ਤੂੰ ਕਰਕੇ ਐੱਮ.ਡੀ.ਐੱਸ.ਤੱਕ ਪੜ੍ਹਾਈ,
ਮੈਨੂੰ ਪੜ੍ਹਨ ਦਾ ਰਸਤਾ ਦਿਖਾਇਆ।

ਘਰ ਦੀ ਹਾਲਤ ਸੁਧਾਰਨ ਲਈ,
ਤੂੰ ਅੱਡੀ,ਚੋਟੀ ਦਾ ਜ਼ੋਰ ਲਾਇਆ।

ਤੂੰ ਹਰ ਕਿਸੇ ਦੀ ਸਹਾਇਤਾ ਕੀਤੀ,
ਨਾ ਦੇਖਿਆ ਆਪਣਾ,ਪਰਾਇਆ।

ਤੂੰ ਪੜ੍ਹਾਈ ਕਰਵਾ ਕੇ ਆਪਣੇ ਬੱਚਿਆਂ ਨੂੰ,
ਆਪਣੇ ਮੁਕਾਮ ਤੱਕ ਉਨ੍ਹਾਂ ਨੂੰ ਪਹੁੰਚਾਇਆ।

ਤੂੰ ਦਿਨ-ਰਾਤ ਮਿਹਨਤ ਕਰਕੇ,
ਡੈਂਟਲ ਵਿਭਾਗ ‘ਚ ਉੱਚਾ ਅਹੁਦਾ ਪਾਇਆ।

ਕੋਈ ਪੁੱਛਦਾ ਨਹੀਂ ਸੀ ਡੈਂਟਲ ਵਿਭਾਗ ਨੂੰ,
ਤੂੰ ਯਤਨ ਕਰਕੇ ਇਸ ਨੂੰ ਚੋਟੀ ਤੇ ਪਹੁੰਚਾਇਆ।

ਹਰ ਸਾਲ ਥਾਂ, ਥਾਂ ਲੱਗਦੇ ਕੈਂਪ ਦੰਦਾਂ ਦੇ,
ਤੇਰੀ ਪਾਈ ਪਿਰਤ ਨੂੰ ਸਭ ਨੇ ਅੱਗੇ ਵਧਾਇਆ।

ਮੁੜ ਫਿਰ ਵੰਡੀ ਨਾ ਮਹਿਕ ਇਸ ਨੇ,
2014 ‘ਚ ਇਹ ਫੁੱਲ ਏਦਾਂ ਮੁਰਝਾਇਆ।

ਕੀਤੇ ਕੰਮ ਤੂੰ ਸਭ ਦੇ ਬਿਨਾਂ ਭੇਦ ਭਾਵ ਤੋਂ ,
ਮੈਥੋਂ ਜਾਵੇਂ ਨਾ ਤੂੰ ਵੀਰਿਆ, ਭੁਲਾਇਆ।

 


ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ਼.ਨਗਰ) 9915803554

Previous articleਮਾਂ! ਤੇਰੀ ਰੱਜੋ ਹੁਣ ਵੱਡੀ ਹੋ ਗਈ ਆ!!
Next articleRoot wary of West Indies’ pace battery ahead of Test series