ਮੇਰਾ ਜੀਅ ਨਹੀਂ ਕਰਦਾ

(ਸਮਾਜ ਵੀਕਲੀ)
ਜਿਸ ਰੱਬ ਦੇ ਘਰਾਂ ਦੀ ਰਾਖੀ ਕਰਨੀ ਪੈਂਦੀ ਬੰਦਿਆਂ ਨੂੰ
ਪੱਥਰਾਂ ਨੂੰ ਪਰਬਦਗਾਰ ਕਹਿਣ ਨੂੰ ਜੀਅ ਨਹੀਂ ਕਰਦਾ।
ਨਿੱਤ ਨਵੇਂ ਨਵੇਂ ਗਿਲੇ ਸ਼ਿਕਵੇ ਅਤੇ ਉਲਾਂਭੇ ਦਿੰਦੈ ਜੋ
ਉਹ ਭਾਵੇਂ ਗੁੱਸਾ ਕਰੇ ਪਰ ਪਿਆਰ ਕਹਿਣ ਨੂੰ ਜੀਅ ਨਹੀਂ ਕਰਦਾ।
ਮੇਰਾ ਪਾਟੀਆਂ ਲੀਰਾਂ ਵਰਗੇ ਸਿਰਾਂ ‘ਤੇ ਬੰਨੇ੍ ਪਰਨਿਆਂ ਨੂੰ
ਜੇਕਰ ਸੱਚ ਪੁਛਦੈ ਦਸਤਾਰ ਕਹਿਣ ਨੂੰ ਜੀਅ ਨਹੀਂ ਕਰਦਾ।
ਜਿਸ ਰਾਜ ‘ਚ ਤੇਰਾਂ ਦਿਨ ਹੋ ਗਏ ਅੰਨਦਾਤਾ ਰੁਲ਼ਦੈ ਸੜਕਾਂ ‘ਤੇ
ਉਸ ਦੇਸ਼ ਦੇ ਹਾਕਮ ਨੂੰ ਮੇਰਾ ਸਰਕਾਰ ਕਹਿਣ ਨੂੰ ਜੀਅ ਨਹੀਂ ਕਰਦਾ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਪੰਜਾਬ)
             94784 08898
Previous articleਪੰਜਾਬਣ ਮਾਵਾਂ ਧੀਆਂ ਭੈਣਾਂ
Next articleਬੰਦ ਦਾ ਸਮਰਥਨ ਕਰਦਿਆਂ ਕਿਸਾਨਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ