ਮੇਘਨ ਮਰਕਲ ਨੇ ਨਿੱਜਤਾ ਤੇ ਕਾਪੀਰਾਈਟ ਉਲੰਘਣਾ ਦਾ ਕੇਸ ਜਿੱਤਿਆ

ਲੰਡਨ (ਸਮਾਜ ਵੀਕਲੀ): ਡਚੈੱਸ ਆਫ਼ ਸਸੈਕਸ ਮੇਘਨ ਮਰਕਲ ਨੇ ਐਸੋਸੀਏਟਿਡ ਨਿਊਜ਼ਪੇਪਰਜ਼ ਲਿਮਟਿਡ (ਏਐੱਨਐੱਲ) ਖ਼ਿਲਾਫ਼ ਨਿੱਜਤਾ ਤੇ ਕਾਪੀਰਾਈਟ ਦੇ ਉਲੰਘਣ ਨਾਲ ਜੁੜਿਆ ਕੇਸ ਜਿੱਤ ਲਿਆ ਹੈ। ਬਰਤਾਨਵੀ ਸ਼ਹਿਜ਼ਾਦੇ ਹੈਰੀ ਦੀ ਪਤਨੀ ਮਰਕਲ ਨੇ ਕੇਸ ਦੀ ਕਾਰਵਾਈ ਦੌਰਾਨ ਆਪਣੇ ਪਤੀ ਵੱਲੋਂ ਮਿਲੀ ਹਮਾਇਤ ਲਈ ਧੰਨਵਾਦ ਕੀਤਾ ਹੈ। ਏਐੱਨਐੱਲ ਨੇ ਮੇਘਨ ਵੱਲੋਂ ਆਪਣੇ ਨਾਰਾਜ਼ ਤੇ ਵੱਖ ਰਹਿੰਦੇ ਪਿਤਾ ਨੂੰ ਲਿਖੇ ‘ਵਿਅਕਤੀਗਤ ਤੇ ਨਿੱਜੀ’ ਪੱਤਰ ਦੇ ਕੁਝ ਅੰਸ਼ ਫਰਵਰੀ 2019 ਵਿੱਚ ਪ੍ਰਕਾਸ਼ਿਤ ਮਜ਼ਮੂਨਾਂ ’ਚ ਵਰਤੇ ਸਨ।

ਸਾਬਕਾ ਅਦਾਕਾਰਾ ਦੀ ਕਾਨੂੰਨੀ ਟੀਮ ਨੇ ਇਸ ਕੇਸ ਵਿੱਚ ‘ਫੈਸਲੇ ਦੀ ਤਫ਼ਸੀਲ’ ਮੰਗੀ ਹੈ। ਜਸਟਿਸ ਮਾਰਕ ਵਾਰਬੀ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਮੇਘਨ ਦੀ ਇਹ ਉਮੀਦ ਪੂਰੀ ਤਰ੍ਹਾਂ ਜਾਇਜ਼ ਸੀ ਕਿ ਉਪਰੋਕਤ ਪੱਤਰ ਦਾ ਵਿਸ਼ਾ-ਵਸਤੂ ਪੂਰੀ ਤਰ੍ਹਾਂ ਨਿੱਜੀ ਰਹੇ, ਪਰ ‘ਮੇਲ ਆਨ ਸੰਡੇ’ ਤੇ ‘ਮੇਲਆਨਲਾਈਨ’ ਦੇ ਪਬਲਿਸ਼ਰਾਂ ਨੇ ਇਸ ਨਿੱਜੀ ਜਾਣਕਾਰੀ ਦੀ ਦੁਰਵਰਤੋਂ ਕੀਤੀ। ਮਰਕਲ ਦੋ ਸਾਲਾਂ ਦੀ ਕਾਨੂੰਨੀ ਕਾਰਵਾਈ ਮਗਰੋਂ ਐਸੋਸੀੲੇਟਿਡ ਨਿਊਜ਼ਪੇਪਰਜ਼ ਤੇ ਦਿ ਮੇਲ ਦੀ ਉਪਰੋਕਤ ਕਾਰਵਾਈ ਨੂੰ ਗੈਰਕਾਨੂੰਨੀ ਤੇ ਅਮਾਨਵੀ ਵਿਹਾਰ ਸਾਬਤ ਕਰਨ ਵਿੱਚ ਸਫ਼ਲ ਰਹੀ ਹੈ।

Previous articleਮਿਆਂਮਾਰ ਦੇ ਫ਼ੌਜੀ ਅਧਿਕਾਰੀਆਂ ’ਤੇ ਪਾਬੰਦੀਆਂ ਆਇਦ
Next articleWhite House spokesman suspended for ‘threatening reporter’