(ਸਮਾਜ ਵੀਕਲੀ)
ਅੱਜ ਖੰਨਾ ਦੇ ਨੇੜਲੇ ਪਿੰਡ ਲਿਬੜੇ ਵਿਖੇ ਅਗਾਂਹਵਧੂ ਕੁਲਵਿੰਦਰ ਸਿੰਘ ਦੇ ਖੇਤਾਂ ਵਿੱਚ ਮੂੰਗੀ ਦੀ ਕਾਸ਼ਤ ਕਾਰਵਾਈ ਗਈ।ਜਿਕਰਯੋਗ ਹੈ ਖੇਤੀਬਾੜੀ ਵਿਭਾਗ ਵੱਲੋਂ ਮੂੰਗੀ ਨੂੰ ਬਿਜਾਈ ਤੋਂ ਪਹਿਲਾਂ ਜੀਵਾਣੂੰ ਖਾਦ ਦਾ ਟੀਕਾ ਲਗਾਇਆ ਗਿਆ। ਜੀਵਾਣੂੰ ਖਾਦ ਦਾ ਟੀਕਾ ਮੂੰਗੀ ਦਾ ਝਾੜ ਵਧਾਉਣ ਵਿੱਚ ਸਹਾਈ ਹੁੰਦਾ ਹੈ। ਇਸ ਮੌਕੇ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਦੱਸਿਆ ਕਿ ਮੂੰਗੀ ਦੀ ਫਸਲ ਦੀ ਕਾਸ਼ਤ ਕਰਨ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੱਧਦੀ ਹੈ।
ਮੂੰਗੀ ਦੀਆਂ ਜੜ੍ਹਾਂ ਵਿੱਚ ਗੱਠਾ ਹਵਾ ਵਿਚਲੀ ਨਾਈਟ੍ਰੋਜਨ ਫਿਕਸ ਕਰਦੀਆਂ ਹਨ। ਕਿਸਾਨ ਵੀਰ ਅਗਲੀ ਫ਼ਸਲ ਵਿੱਚ 25% ਘੱਟ ਯੂਰਿਆ ਖਾਦ ਪਾਂ ਕੇ ਬਰਾਬਰ ਝਾੜ ਲੈ ਸਕਦੇ ਹਨ। ਇਸ ਤਰ੍ਹਾਂ ਯੂਰਿਆ ਖਾਦ ਦੀ ਵਰਤੋਂ ਅਤੇ ਕਾਸ਼ਤ ਦਾ ਖ਼ਰਚਾ ਦੋਵੇਂ ਘੱਟਦੇ ਹਨ।ਉਹਨਾਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕੋਲ ਮੂੰਗੀ ਦੀ ਕਿਸਮ SML 832 ਦਾ ਬੀਜ ਸਬਸਿਡੀ ਤੇ ਉਪਲੱਬਧ ਹੈ। ਕਿਸਾਨ ਵੀਰ ਫਾਰਮ ਭਰ ਕੇ ਬੀਜ ਪ੍ਰਾਪਤ ਕਰ ਸਕਦੇ ਹਨ। ਉਹਨਾਂ ਇਲਾਕੇ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਮੂੰਗੀ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜਸਦੇਵ ਸਿੰਘ ਲਿਬੜਾ,ਦਰਸ਼ਨ ਸਿੰਘ ਅਤੇ ਗਗਨਜੋਤ ਸਿੰਘ ਹਾਜ਼ਿਰ ਸਨ।
Sandeep Singh, A.D.O
M.Sc Agronomy (P.A.U)
PGDEM (MANAGE, HYDERABAD)
75080-18317