ਮੂਲੀ ਸਾਡੇ ਸਰੀਰ ਲਈ ਬਹੁਤ ਗੁਣਕਾਰੀ ਹੈ। ਜੇਕਰ ਅੱਧਾ ਕਿਲੋ ਪਾਣੀ ਵਿੱਚ 35-40 ਗ੍ਰਾਮ ਮੂਲੀ ਦੇ ਬੀਜ ਉਬਾਲ ਕੇ ਪਾਣੀ ਅੱਧਾ ਰਹਿ ਜਾਣ ਤੇ ਪੁਲ ਕੇ ਪੀਤਾ ਜਾਵੇ ਤਾਂ ਦੋ ਹਫ਼ਤੇ ਵਿੱਚ ਗੁਰਦੇ ਦੀ ਪੱਥਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਮੂਲੀ ਦਾ ਰਸ ਪਿੱਤੇ ਦੀ ਪੱਥਰੀ ਬਣਨ ਤੋਂ ਵੀ ਰੋਕਦਾ ਹੈ। ਜਿਹੜੇ ਲੋਕ ਮੂਲੀਆਂ ਖਾਂਦੇ ਹਨ। ਉਨ੍ਹਾਂ ਦੀਆਂ ਮਾਸਪੇਸ਼ੀਆਂ ਵਿੱਚ ਦਰਦ ਨਹੀਂ ਹੁੰਦਾ। ਗਠੀਏ ਤੋਂ ਬਚਾਅ ਲਈ ਮੂਲੀ ਦੇ ਇੱਕ ਕੱਪ ਰਸ ਵਿੱਚ 15-20 ਬੂੰਦਾ ਅਦਰਕ ਦਾ ਰਸ ਪਾ ਕੇ ਇੱਕ ਹਫਤੇ ਸਵੇਰੇ ਸ਼ਾਮ ਪੀਣਾ ਚਾਹੀਦਾ ਹੈ ਅਤੇ ਇੱਕ ਹਫਤਾ ਹਰ ਰੋਜ਼ ਮੂਲੀ ਬੀਜ ਪੀਸ ਕੇ ਇਨ੍ਹਾਂ ਨੂੰ ਤਿਲਾਂ ਦੇ ਤੇਲ ਵਿੱਚ ਭੁੱਲ ਕੇ ਇਸ ਨੂੰ ਗਠੀਏ ਤੋਂ ਪੀੜਤ ਅੰਗਾਂ ਤੇ ਲੇਪ ਕਰਕੇ ਉੱਪਰ ਪੱਟੀ ਬੰਨ੍ਹ ਲਵੋ। ਇਸ ਨਾਲ ਰਾਹਤ ਮਹਿਸੂਸ ਹੋਵੇਗੀ। ਇੱਕ ਹਫ਼ਤਾ ਰੋਜ਼ਾਨਾ ਮੁਲੀ ਅਤੇ ਇਸ ਦੇ ਪੱਤਿਆਂ ਦੇ ਰਸ ਦਾ ਇੱਕ ਕੱਪ ਪੀਣ ਨਾਲ ਚਿਹਰੇ ਦੇ ਦਾਗ ਧੱਬੇ ਮਿਟ ਜਾਂਦੇ ਹਨ ਅਤੇ ਚਿਹਰਾ ਖਿੜ ਜਾਂਦਾ ਹੈ।
ਜਿਹੜੇ ਵਿਅਕਤੀ ਬਿਨਾਂ ਛਿੱਲੇ ਮੂਲੀ ਅਤੇ ਮੂਲੀ ਦੇ ਪੱਤੇ ਖਾਂਦੇ ਹਨ। ਉਨ੍ਹਾਂ ਦੇ ਵਾਲ ਨਹੀਂ ਝੜਦੇ। ਮੁਲੀ ਦਾ ਕੱ-ਦੂ-ਕ-ਸ ਕਰਕੇ ਇਸ ਨੂੰ ਖਾਰਸ਼ ਵਾਲੀ ਥਾਂ ਤੇ ਲਗਾਉਣ ਨਾਲ ਖਾ-ਰਿ-ਸ਼ ਬੰਦ ਹੋ ਜਾਂਦੀ ਹੈ। ਜੇਕਰ ਕਿਸੇ ਨੂੰ ਬਿੱ-ਛੂ ਕੱ-ਟ ਲਵੇ ਤਾ ਉਸ ਸਥਾਨ ਤੇ ਮੁਲੀ ਦਾ ਟੁਕੜਾ ਕੱਟ ਕੇ ਉਸ ਨੂੰ ਲੂਣ ਲਗਾ ਕੇ ਦਬਾ ਕੇ ਰੱਖੋ। ਇਸ ਤਰ੍ਹਾਂ ਥੋੜ੍ਹੀ ਥੋੜ੍ਹੀ ਦੇਰ ਬਾਅਦ ਨਵਾਂ ਟੁਕੜਾ ਰੱਖਦੇ ਰਹੋ।
ਇਸ ਤਰ੍ਹਾਂ ਕਰਨ ਨਾਲ ਦਰਦ ਰੁਕ ਜਾਵੇਗਾ। ਜੇਕਰ ਸਿਰ ਵਿਚ ਜੂੰਆਂ ਪੈ ਜਾਣ ਤਾਂ ਵਾਲ ਚੰਗੀ ਤਰ੍ਹਾਂ ਧੋ ਕੇ ਸੁਕਾਉਣ ਤੋਂ ਬਾਅਦ ਮੂਲੀ ਦਾ ਤਾਜ਼ਾ ਰਸ ਚੰਗੀ ਤਰ੍ਹਾਂ ਸਿਰ ਵਿੱਚ ਲਗਾ ਕੇ ਵਾਲਾਂ ਨੂੰ ਧੁੱਪ ਵਿੱਚ ਸੁੱਕਾ ਲਵੋ। ਇਸ ਨਾਲ ਜੂੰਆਂ ਤੋਂ ਛੁਟਕਾਰਾ ਮਿਲ ਸਕਦਾ ਹੈ। ਇਹ ਸਾਰੇ ਦੇਸੀ ਨੁਸਖੇ ਅਲੱਗ ਅਲੱਗ ਥਾਵਾਂ ਤੋਂ ਇਕੱਠੇ ਕੀਤੇ ਗਏ ਹਨ। ਇਨ੍ਹਾਂ ਬਾਰੇ ਸਾਡੇ ਵੱਲੋ ਕਿਸੇ ਵੀ ਤਰ੍ਹਾਂ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ।
ਹਰਜਿੰਦਰ ਛਾਬੜਾ – ਪਤਰਕਾਰ 9592282333