ਮੁੱਢਲਾ ਸਿਹਤ ਕੇਂਦਰ ਮਹਿਤਪੁਰ ਵਿਖੇ ਵਿਸ਼ਵ ਕੈਂਸਰ ਦਿਵਸ ਮਨਾਇਆ।

ਮਹਿਤਪੁਰ, (ਨੀਰਜ ਵਰਮਾ): ਸਿਵਲ ਸਰਜਨ ਜਲੰਧਰ ਡਾ ਗੁਰਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਐਸ ਐਮ ਓ ਮਹਿਤਪੁਰ ਡਾ ਵਰਿੰਦਰ ਕੁਮਾਰ ਦੀ ਅਗਵਾਈ ਹੇਠ ਮੁੱਢਲਾ ਸਿਹਤ ਕੇਂਦਰ ਮਹਿਤਪੁਰ ਵਿਖੇ ਵਿਸ਼ਵ ਕੈਂਸਰ ਦਿਵਸ ਮਨਾਇਆ ਗਿਆ ।ਜਾਣਕਾਰੀ ਦਿੰਦਿਆਂ ਡਾਕਟਰ ਜਗਤ ਨੇ ਦੱਸਿਆ ਕਿ ਕੈਂਸਰ ਨਾਲ ਤਕਰੀਬਨ ਹਰ ਸਾਲ ਮਿਲੀਅਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਮੌਜੂਦਾ ਅੰਕੜੇ ਦੱਸਦੇ ਹਨ ਕਿ ਬੱਚੇਦਾਨੀ ਦੇ ਕੈਂਸਰ, ਔਰਤਾਂ ਦੀ ਛਾਤੀ ਦਾ ਕੈਂਸਰ, ਤੰਬਾਕੂ ਖਾਣ ਨਾਲ ਬਹੁਤ ਮੌਤਾਂ ਹੁੰਦੀਆਂ ਹਨ ਤੇ ਉਨਾਂ ਦੱਸਿਆ ਕਿ ਸਰੀਰ ਦੇ ਹਰ ਅੰਗ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ।
               ਇਸ ਮੌਕੇ ਬੀ.ਈ.ਈ ਸੰਦੀਪ ਨੇ ਦੱਸਿਆ ਕਿ ਸਾਨੂੰ ਆਪਣੇ ਖਾਣ ਪੀਣ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਅਤੇ ਦੱਸਿਆ ਕਿ ਕੈਂਸਰ ਨੂੰ ਸਮੇਂ ਤੋਂ ਪਹਿਲਾਂ ਜਾਣਿਆ ਜਾਵੇ ਤਾਂ ਕਾਫੀ ਹੱਦ ਤੱਕ ਇਸ ਤੇ ਕਾਬੂ ਪਾਇਆ ਜਾ ਸਕਦਾ ਹੈ । ਇਸ ਮੌਕੇ ਇਹ ਵੀ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਦੁਆਰਾ ਕੈਂਸਰ ਪੀੜਤ ਮਰੀਜ਼ਾਂ ਨੂੰ ਡੇਢ ਲੱਖ ਰੁਪਏ ਦੀ ਸਹਾਇਤਾ ਵੀ ਮੁਹੱਈਆ ਕਰਵਾਈ ਜਾਂਦੀ ਹੈ । ਇਸ ਮੌਕੇ ਆਏ ਹੋਏ ਮਰੀਜ਼, ਐਸ.ਆਈ ਜਗਸੀਰ ਸਿੰਘ, ਰਣਜੀਤ ਸਿੰਘ, ਗੁਰਮੀਤ ਸਿੰਘ, ਰਮੇਸ਼ ਕੁਮਾਰ ਅਤੇ ਹੋਰ ਸਾਰੇ ਮੌਜੂਦ ਸਨ ।
Previous articleਸ੍ਰੀ ਗੁਰੂ ਰਵਿਦਾਸ ਗੁਰਪੁਰਬ: ਜਲੰਧਰ ਟ੍ਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ
Next article06 ਫ਼ਰਵਰੀ, ਨਾਨਕ ਚੰਦ ਰੱਤੂ ਜੀ ਜਨਮ ਦਿਵਸ ਵਿਸ਼ੇਸ਼ :- ਸਰਦਾਰ ਅਮਨਦੀਪ ਸਿੱਧੂ