(ਸਮਾਜ ਵੀਕਲੀ)
ਵਰ੍ਹੇ ਬੀਤ ਗਏ ਬਹੁਤੇ ,
ਹੁਣ ਤਾਂ ਮੁਡ਼ਿਆ ਭਗਤ ਸਿਆਂ।
ਤੇਰੇ ਵੇ ਤੁਰ ਜਾਣ ਤੋਂ ਪਿੱਛੋਂ ,
ਹੌਂਸਲਾ ਸਾਡਾ ਥੁੜ੍ਹਿਆ ਭਗਤ ਸਿਆਂ।
ਵਰ੍ਹੇ ਬੀਤ ਗਏ ਬਹੁਤੇ ,
ਹੁਣ ਤਾਂ ਮੁਡ਼ਿਆ ਭਗਤ ਸਿਆਂ।
ਰੁਲਦੇ ਫਿਰਦੇ ਬਾਬੇ ਸਡ਼ਕੀਂ,
ਧੀਆਂ, ਭੈਣਾਂ ,ਨਿਆਣੇ ਵੇ ।
ਹੁਣ ਨਾ ਚੰਗੇ ਲੱਗਣ ਸਾਨੂੰ ,
ਕਣਕੀ ਪੱਕੇ ਦਾਣੇ ਵੇ ।
ਠੋਕਰ ਖਾ ਕੇ ਪੰਜਾਬ ਤੇਰਾ ,
ਹੁਣ ਰੁੜ੍ਹਿਆ ਭਗਤ ਸਿਆਂ।
ਵਰ੍ਹੇ ਬੀਤ ਗਏ ਬਹੁਤੇ ,
ਹੁਣ ਤਾਂ ਮੁਡ਼ਿਆ ਭਗਤ ਸਿਆਂ।
ਪਾ ਪਾ ਕੇ ਝੂਠੇ ਪਰਚੇ ,
ਜੇਲ੍ਹਾਂ ਭਰਦੇ ਜਾਂਦੇ ਵੇ ।
ਵਿੱਚ ਬਾਜ਼ਾਰੋਂ ਨਾ ਪੁੱਤਰ ਮਿਲਣੇ,
ਜਿਹੜੇ ਮਰਦੇ ਜਾਂਦੇ ਵੇ ।
ਸਰਕਾਰਾਂ ਨਾ ਨਾਲ ਜੁੜਦੀਆਂ,
ਬਾਕੀ ਮੁਲਕ ਤਾਂ ਜੁਡ਼ਿਆ ਭਗਤ ਸਿਆਂ।
ਵਰ੍ਹੇ ਬੀਤ ਗਏ ਬਹੁਤੇ,
ਹੁਣ ਤਾਂ ਮੁੜਿਆ ਭਗਤ ਸਿਆਂ।
ਹੱਕਾਂ ਦੇ ਲਈ ਲੜਦੇ ਪੁੱਤਰ ,
ਅੱਤਵਾਦੀ ਅੱਜ ਹੋਏ ਵੇ ।
ਵਿੱਚ ਦਿੱਲੀ ਦੇ ਲੱਗਿਆ ਧਰਨਾ,
ਕਿੰਨੇ ਪੁੱਤਰ ਮੋਏ ਵੇ ।
ਭੀੜ ਦੇ ਵਿੱਚੋਂ ਉੱਠ ਕੇ ਆਜਾ ,
ਤੁਰਿਆ ਭਗਤ ਸਿਆਂ ।
ਵਰ੍ਹੇ ਬੀਤ ਗਏ ਬਹੁਤੇ ,
ਹੁਣ ਤਾਂ ਮੁਡ਼ਿਆ ਭਗਤ ਸਿਆਂ।
ਵੇ ਹੁਣ ਤਾਂ ਮੁੜਿਆ ਭਗਤ ਸਿਆਂ।
ਗੁਰਵੀਰ ਅਤਫ਼
ਛਾਜਲਾ (ਸੰਗਰੂਰ)
8725962914