ਮੁਲਕ ’ਚ ਕਰੋਨਾ ਦੇ ਕੇਸ 70 ਲੱਖ ਤੋਂ ਪਾਰ

ਨਵੀਂ ਦਿੱਲੀ (ਸਮਾਜ ਵੀਕਲੀ) : ਦੇਸ਼ ’ਚ ਕਰੋਨਾਵਾਇਰਸ ਦੇ ਪੀੜਤਾਂ ਦੀ ਗਿਣਤੀ 70 ਲੱਖ ਤੋਂ ਪਾਰ ਹੋ ਗਈ ਹੈ। ਦਸ ਲੱਖ ਕੇਸ 13 ਦਿਨਾਂ ’ਚ ਸਾਹਮਣੇ ਆੲੇ ਹਨ। ਉਂਜ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ 60 ਲੱਖ ਤੋਂ ਪਾਰ ਚਲੀ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਕੌਮੀ ਰਿਕਵਰੀ ਦਰ 86.17 ਫ਼ੀਸਦ ਹੋ ਗਈ ਹੈ।

ਪਿਛਲੇ 24 ਘੰਟਿਆਂ ’ਚ ਕਰੋਨਾ ਦੇ 74,383 ਨਵੇਂ ਕੇਸ ਸਾਹਮਣੇ ਆਉਣ ਮਗਰੋਂ ਕੁੱਲ ਮਰੀਜ਼ਾਂ ਦੀ ਗਿਣਤੀ ਵੱਧ ਕੇ 70,53,806 ਹੋ ਗਈ ਹੈ। ਇਸ ਦੌਰਾਨ 918 ਹੋਰ ਵਿਅਕਤੀਆਂ ਦੇ ਦਮ ਤੋੜਨ ਨਾਲ ਮ੍ਰਿਤਕਾਂ ਦਾ ਅੰਕੜਾ 1,08,334 ’ਤੇ ਪਹੁੰਚ ਗਿਆ ਹੈ। ਮੌਤਾਂ ਦਾ ਅੰਕੜਾ ਲਗਾਤਾਰ ਅੱਠਵੇਂ ਦਿਨ ਇਕ ਹਜ਼ਾਰ ਤੋਂ ਘੱਟ ਰਿਹਾ ਹੈ।

ਲਗਾਤਾਰ ਤੀਜੇ ਦਿਨ ਸਰਗਰਮ ਕੇਸਾਂ ਦੀ ਗਿਣਤੀ 9 ਲੱਖ ਤੋਂ ਹੇਠਾਂ (8,67,496) ਦਰਜ ਕੀਤੀ ਗਈ ਹੈ। ਲਾਗ ਕਾਰਨ ਮੌਤ ਦੀ ਦਰ 1.54 ਫ਼ੀਸਦ ਰਹਿ ਗਈ ਹੈ। ਆਈਸੀਐੱਮਆਰ ਮੁਤਾਬਕ 10 ਅਕਤੂਬਰ ਤੱਕ 8,68,77,242 ਵਿਅਕਤੀਆਂ ਦੇ ਨਮੂਨੇ ਲਏ ਗਏ ਸਨ ਜਿਨ੍ਹਾਂ ’ਚੋਂ 10,78,544 ਨਮੂਨੇ ਸ਼ਨਿਚਰਵਾਰ ਨੂੰ ਲਏ ਗਏ।

Previous articleਸਕੂਲ ਖੋਲ੍ਹਣ ਬਾਰੇ ਬਹੁਤੇ ਸੂਬਿਆਂ ਨੇ ਅਜੇ ਨਹੀਂ ਲਿਆ ਕੋਈ ਫ਼ੈਸਲਾ
Next articleAs Durga Puja and Ramleela near, DDMA issues fresh guidelines