ਮੁਲਕਾਂ ਵਿਚਾਲੇ ਸਹਿਯੋਗ ਦੇ ਢੰਗ ਮੁੜ ਵਿਚਾਰਨ ਦੀ ਲੋੜ: ਗੁਟੇਰੇਜ਼

ਸੰਯੁਕਤ ਰਾਸ਼ਟਰ (ਸਮਾਜਵੀਕਲੀ) :  ਬਹੁ-ਰਾਸ਼ਟਰੀ ਸਹਿਯੋਗ ‘ਅਸਰਦਾਰ ਅਤੇ ਸੰਮਲਿਤ’ ਬਣਾਊਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਸੰਯੁਕਤ ਰਾਸ਼ਟਰ ਮੁਖੀ ਅੰਤੋਨੀਓ ਗੁਟੇਰੇਜ਼ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਜਿਹੀਆਂ ਬਹੁ-ਰਾਸ਼ਟਰੀ ਸੰਸਥਾਵਾਂ ਕੋਲ ਦੰਦ ਤਾਂ ਹਨ ਪਰ ਇਸ ਨੂੰ ‘ਚੱਬਣ ਜੋਗੀ ਭੁੱਖ ਨਹੀਂ’ ਲੱਗਦੀ।ਵਿਸ਼ਵ ਸੰਸਥਾ ਦੀ 75ਵੀਂ ਵਰ੍ਹੇਗੰਢ ਮੌਕੇ ਸਕੱਤਰ ਜਨਰਲ ਨੇ ਕਿਹਾ ਕਿ ਵੱਖ-ਵੱਖ ਮੁਲਕਾਂ ਵਿਚਾਲੇ ਸਹਿਯੋਗ ਦੇ ਤਰੀਕਿਆਂ ਬਾਰੇ ਮੁੜ-ਸੋਚਣ ਦੀ ਲੋੜ ਹੈ।

ਗੁਟੇਰੇਜ਼ ਨੇ ਵਰਚੁਅਲ ਪ੍ਰੈੱਸ ਕਾਨਫਰੰਸ ਮੌਕੇ ਕਿਹਾ, ‘‘ਸਾਨੂੰ ਬਹੁ-ਰਾਸ਼ਟਰੀ ਨੈੱਟਵਰਕ ਦੀ ਲੋੜ ਹੈ, ਜੋ ਸੰਯੁਕਤ ਰਾਸ਼ਟਰ ਪ੍ਰਣਾਲੀ, ਖੇਤਰੀ ਸੰਸਥਾਵਾਂ, ਕੌਮਾਂਤਰੀ ਵਿੱਤੀ ਅਦਾਰਿਆਂ ਅਤੇ ਹੋਰਾਂ ਨੂੰ ਇਕੱਠੇ ਕਰੇ। ਅਤੇ ਸਾਨੂੰ ਸੰਮਲਿਤ ਬਹੁ-ਰਾਸ਼ਟਰਵਾਦ ਦੀ ਲੋੜ ਹੈ, ਜਿਸ ਵਿੱਚ ਆਮ ਸਮਾਜ, ਕਾਰੋਬਾਰ, ਸ਼ਹਿਰਾਂ, ਖੇਤਰਾਂ ਨੂੰ ਸ਼ਾਮਲ ਕੀਤਾ ਜਾਵੇ।

Previous articleDomestic flight capacity increased to 45%
Next articleਅਤਿਵਾਦੀ ਹਮਲੇ ’ਚ ਸੀਆਰਪੀਐੱਫ ਜਵਾਨ ਤੇ ਬੱਚੇ ਦੀ ਮੌਤ