ਮੁਰਮੂ ਨੇ ਕੈਗ ਵਜੋਂ ਹਲਫ਼ ਲਿਆ; ਅਹੁਦਾ ਸੰਭਾਲਿਆ

ਨਵੀਂ ਦਿੱਲੀ (ਸਮਾਜ ਵੀਕਲੀ) : ਜੰਮੂ-ਕਸ਼ਮੀਰ ਦੇ ਸਾਬਕਾ ਉਪ ਰਾਜਪਾਲ ਗਿਰੀਸ਼ ਚੰਦਰ ਮੁਰਮੂ ਨੇ ਅੱਜ ਕੰਪਟਰੋਲਰ ਐਂਡ ਆਡੀਟਰ ਜਨਰਲ(ਕੈਗ) ਵਜੋਂ ਸਹੁੰ ਚੁੱਕ ਲਈ। ਰਾਸ਼ਟਰਪਤੀ ਭਵਨ ਨੇ ਬਿਆਨ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਹਲਫ਼ ਦੁਆਇਆ। ਗੁਜਰਾਤ ਕੇਡਰ ਦੇ 1985 ਬੈਚ ਦੇ ਆਈਏਐਸ ਅਧਿਕਾਰੀ (ਸੇਵਾਮੁਕਤ) ਸ੍ਰੀ ਮੁਰਮੂ ਦਾ ਕਾਰਜਕਾਲ 20 ਨਵੰਬਰ 2024 ਤੱਕ ਰਹੇਗਾ। ਇਸ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਆਪਣਾ ਅਹੁਦਾ ਸੰਭਾਲ ਲਿਆ।

Previous articleਦੇਸ਼ ਵਿੱਚ ਕਰੋਨਾ ਦੇ 61537 ਨਵੇਂ ਕੇਸ; 933 ਮੌਤਾਂ
Next articleਕਿਥੇ ਗਿਆ ਘੱਗਰ ਲਈ ਆਇਆ 40 ਲੱਖ ਰੁਪਇਆ,ਢੀਂਡਸਾ