ਮੁਜ਼ੱਫਰਨਗਰ (ਯੂਪੀ) (ਸਮਾਜ ਵੀਕਲੀ) : ਮੁਜ਼ੱਫਰਨਗਰ ਦੇ ਇੱਕ ਪਿੰਡ ’ਚ ਪ੍ਰੇਮ ਸਬੰਧਾਂ ਕਾਰਨ 17 ਸਾਲਾ ਲੜਕੀ ਤੇ ਉਸ ਦੇ ਪ੍ਰੇਮੀ ਨੂੰ ਗੋਲੀ ਮਾਰ ਦਿੱਤੀ ਗਈ। ਦੋਵਾਂ ਨੂੰ ਗੰਭੀਰ ਹਾਲਤ ’ਚ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲੀਸ ਨੇ ਦੱਸਿਆ ਕਿ ਖਤੌਲੀ ਥਾਣੇ ਅਧੀਨ ਪੈਂਦੇ ਪਿਪਲਹੇੜਾ ਪਿੰਡ ’ਚ ਇਹ ਘਟਨਾ ਵਾਪਰੀ ਹੈ ਅਤੇ ਮੁਲਜ਼ਮ ਲੜਕੀ ਦੇ ਰਿਸ਼ਤੇ ’ਚ ਭਰਾ ਲੱਗਾ ਹੈ। ਮੁਲਜ਼ਮ ਦੋਵਾਂ ਦੇ ਰਿਸ਼ਤੇ ਤੋਂ ਨਾਰਾਜ਼ ਸੀ।