(ਸਮਾਜ ਵੀਕਲੀ) ਸੁਲੱਖਣ ਸਿੰਘ ਜੀ ਬਹੁਤ ਹੀ ਵਧੀਆ ਸਮਾਜ ਸੇਵਕ ਸੀ। ਇੱਕ ਅਧਿਆਪਕ ਦੇ ਅਹੁਦੇ ਤੇ ਬਿਰਾਜਮਾਨ ਸੀ ਉਹ ਹਮੇਸ਼ਾ ਹੀ ਬਜ਼ੁਰਗਾਂ ਦੀ ਹਿਮਾਇਤ ਕਰਦਾ ਹੈ ਮਾਤਾ ਪਿਤਾ ਤੂੰ ਰੱਬ ਦਾ ਰੂਪ ਕਹਿੰਦਾ ਤੇ ਹਮੇਸ਼ਾਂ ਹੀ ਮਾਤਾ ਪਿਤਾ ਦੀ ਸੇਵਾ ਕਰਨ ਦੇ ਭਾਸ਼ਨ ਦਿੰਦਾ ਰਹਿੰਦੇਂ।।ਮਨਜੀਤ ਸੁਲੱਖਣ ਸਿੰਘ ਨਾਲ ਹੀ ਨੌਕਰੀ ਕਰਦੀ ਸੀ । ਉਹ ਉਹਨਾਂ ਦੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਸੀ ਕਿ ਅੱਜ ਕੱਲ੍ਹ ਦੇ ਜਮਾਨੇ ਵਿੱਚ ਇਸ ਤਰਾਂ ਦੇ ਇਨਸਾਨ ਬਹੁਤ ਹੀ ਘੱਟ ਮਿਲਦੇ ਹਨ।ਇਸ ਦੇ ਮਾਂ-ਬਾਪ ਵੀ ਖੁਸ਼ ਹੋਣਗੇ। ਜਿਨ੍ਹਾਂ ਨੂੰ ਇਹੋ ਜਿਹੇ ਪੁੱਤਰ ਦੀ ਪ੍ਰਾਪਤੀ ਹੋਈ ਹੈ। ਮਨਜੀਤ ਇਕ ਦਿਨ ਸੁਲੱਖਣ ਸਿੰਘ ਜੀ ਨਾਲ਼ ਜਰੂਰੀ ਕੰਮ ਪੈ ਗਿਆ ਉਹ ਬਿਨ੍ਹਾਂ ਫੋਨ ਕੀਤੇ ਉਨ੍ਹਾਂ ਦੇ ਘਰ ਮਿਲਣ ਗਈ। ਉਹ ਘਰ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਈ। ਲੌਬੀ ਵਿੱਚ ਇਕ ਬਜ਼ੁਰਗ ਔਰਤ ਪੋਚਾ ਮਾਰ ਰਹੀ ਸੀ। ਉਹਨਾਂ ਨੂੰ ਹੱਥ ਧੋ ਕੇ ਮੈਨੂੰ ਕੱਚ ਦੇ ਗਲਾਸ ਵਿੱਚ ਪਾਣੀ ਪਿਲਾਇਆ। ਥੋੜੇ ਚਿਰ ਬਾਅਦ ਉਹ ਚਾਹ ਬਣਾ ਕੇ ਮੇਰੇ ਕੋਲ ਆਣ ਕੇ ਬੈਠ ਗਏ। ਉਨ੍ਹਾਂ ਦਾ ਚਿਹਰਾ ਮੁਰਝਾਇਆ ਹੋਇਆ ਸੀ। ਮੇਰੇ ਪੁੱਛਣ ਤੇ ਉਨ੍ਹਾਂ ਨੇ ਕਿਹਾ ਕਿ ਮੈਂ ਸੁਲੱਖਣ ਸਿੰਘ ਦੀ ਮਾਂ ਹਾਂ। ਸੁਲੱਖਣ ਸਿੰਘ ਤੇ ਉਨ੍ਹਾਂ ਦੀ ਪਤਨੀ ਕੋਈ ਜ਼ਰੂਰੀ ਕੰਮ ਲਈ ਕੀਤੇ ਗਏ ਹਨ।
ਮੈਂ ਉਨ੍ਹਾ ਨੂੰ ਪੁੱਛਿਆ,”ਤੁਹਾਡੀ ਤਬੀਅਤ ਠੀਕ ਨਹੀਂ ਹੈ? ਤੁਸੀਂ ਕਿਉਂ ਕੰਮ ਕਰ ਰਹੇ ਹੋ?”ਉਨ੍ਹਾਂ ਨੇ ਉੱਤਰ ਦਿੱਤਾ,”ਬੇਟੇ ਦਾ ਇਹ ਕੰਮ ਤੇ ਮੇਰਾ ਰੋਜ ਦਾ ਹੈ। ਤਬੀਅਤ ਠੀਕ ਹੋਵੇ ਜਾਂ ਨਾ ਹੋਵੇ ਮੈਂ ਇਹ ਕੰਮ ਕਰਨੇ ਹੀ ਹਨ । ਜੇ ਮੈਂ ਕੰਮ ਨਾ ਕਰਾਂ ਤਾਂ ਮੈਂ ਰੋਟੀ ਖਾਣ ਨੂੰ ਨਹੀਂ ਮਿਲੇਗੀ। ਇਸ ਲਈ ਢਿੱਡ ਲਈ ਤੇ ਕੰਮ ਕਰਨਾ ਹੀ ਪੈਣਾ ਹੈ। ਔਖੇ-ਸੌਖੇ ਹੋ ਕੇ ਤਾਂ ਮੈਂ ਕੰਮ ਕਰ ਲੈਂਦੀ ਹਾਂ।ਇਸ ਤਰ੍ਹਾਂ ਕਲਾ ਕਲੇਸ਼ ਤੋਂ ਵੀ ਬਚੀ ਰਹਿੰਦੀ ਹਾਂ।”ਉਹਨਾਂ ਦੀ ਅਵਾਜ਼ ਵਿੱਚ ਦਰਦ ਸੀ। ਮਨਜੀਤ ਨੇ ਹੈਰਾਨ ਹੋ ਕੇ ਪੁੱਛਿਆ,”ਸਰ ਜੀ ਦੀ ਪਤਨੀ ਤੁਹਾਡੀ ਮਦਦ ਨਹੀਂ ਕਰਦੇ ਨੇ?” ਉਨ੍ਹਾਂ ਨੇ ਅੱਖਾਂ ਵਿੱਚ ਅੱਥਰੂ ਪਾ ਕੇ ਕਿਹਾ ,”ਬੇਟਾ ਤੈਨੂੰ ਤੇ ਅੱਜ ਕੱਲ੍ਹ ਪੜ੍ਹੀਆਂ ਲਿਖੀਆਂ ਨੂੰਹਾਂ ਦਾ ਪਤਾ ਹੀ ਹੈ। ਉਨ੍ਹਾਂ ਨੂੰ ਆਪਣੇ ਨਾਲ ਹੀ ਮਤਲਬ ਹੁੰਦਾ ਹੈ ਮਾਤਾ ਪਿਤਾ ਨਾਲ ਕੋਈ ਮਤਲਬ ਨਹੀਂ ਹੈ। ਪੁੱਤਰ ਵੀ ਆਪਣੀ ਪਤਨੀ ਦੇ ਹੀ ਆਖੇ ਲੱਗਦੇ ਹਨ। ਵਿਆਹ ਤੋਂ ਬਾਅਦ ਕੋਈ ਸੁਲੱਖਣਾ ਪੁੱਤਰ ਹੀ ਹੁੰਦਾ ਹੈ ਜੋ ਆਪਣੇ ਮਾਤਾ-ਪਿਤਾ ਨੂੰ ਆਪਣੇ ਮਾਤਾ ਪਿਤਾ ਕੀ ਸਮਝਣ।”ਇਹ ਸੁਣ ਕੇ ਮਨਜੀਤ ਦੀਆਂ ਅੱਖਾਂ ਪਥਰਾ ਗਈਆਂ ਤੇ ਸੁਲੱਖਣ ਸਿੰਘ ਦਾ ਚਿਹਰਾ ਮਨਜੀਤ ਦੀਆਂ ਅੱਖਾਂ ਸਾਹਮਣੇ ਇੱਕ ‘ਮਖੌਟਾ’ ਬਣ ਕੇ ਰਹਿ ਗਿਆ।