ਸੁਪਰੀਮ ਕੋਰਟ ਨੇ ਅੱਜ ਸੀਨੀਅਰ ਕਾਂਗਰਸ ਆਗੂ ਅਹਿਮਦ ਪਟੇਲ ਨੂੰ ਕਿਹਾ ਕਿ 2017 ’ਚ ਉਨ੍ਹਾਂ ਦੀ ਰਾਜ ਸਭਾ ਲਈ ਚੋਣ ਖ਼ਿਲਾਫ਼ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਭਾਜਪਾ ਦੇ ਬਲਵੰਤ ਸਿੰਘ ਰਾਜਪੂਤ ਵੱਲੋਂ ਦਾਇਰ ਅਪੀਲ ’ਚ ਉਹ ਮੁਕੱਦਮੇ ਦਾ ਸਾਹਮਣਾ ਕਰਨ।
ਚੀਫ ਜਸਟਿਸ ਰੰਜਣ ਗੋਗੋਈ ਅਤੇ ਜਸਟਿਸ ਸੰਜੈ ਕਿਸ਼ਨ ਕੌਲ ’ਤੇ ਆਧਾਰਤ ਬੈਂਚ ਨੇ ਗੁਜਰਾਤ ਹਾਈ ਕੋਰਟ ਦੇ 26 ਅਕਤੂਬਰ 2018 ਦੇ ਹੁਕਮਾਂ ’ਚ ਦਖਲ ਦੇਣ ਤੋਂ ਇਨਕਾਰ ਕਰਦਿਆਂ ਕਿਹਾ, ‘ਇਸ ਮਾਮਲੇ ’ਚ ਸੁਣਵਾਈ ਹੋਣ ਦਿੱਤੀ ਜਾਵੇ।’ ਉਨ੍ਹਾਂ ਕਿਹਾ ਕਿ ਰਾਜਪੂਤ ਦੇ ਦੋਸ਼ਾਂ ’ਤੇ ਸੁਣਵਾਈ ਦੀ ਜ਼ਰੂਰਤ ਹੈ। ਰਾਜਪੂਤ ਨੇ ਰਾਜ ਸਭਾ ਚੋਣਾਂ ’ਚ ਦੋ ਬਾਗੀ ਵਿਧਾਇਕਾਂ ਦੀਆਂ ਵੋਟਾਂ ਨੂੰ ਰੱਦ ਕਰਨ ਸਬੰਧੀ ਚੋਣ ਕਮਿਸ਼ਨ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ।
INDIA ਮੁਕੱਦਮੇ ਦਾ ਸਾਹਮਣਾ ਕਰਨ ਅਹਿਮਦ ਪਟੇਲ: ਸੁਪਰੀਮ ਕੋਰਟ