ਮਿੱਠੜਾ ਵਿਖੇ ਕੋਵਿਡ -19 ਜਾਗਰੂਕਤਾ ਸਬੰਧੀ ਆਨਲਾਈਨ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ

ਕੈਪਸ਼ਨ- ਮਿੱਠੜਾ ਵਿਖੇ ਕੋਵਿਡ -19 ਜਾਗਰੂਕਤਾ ਸਬੰਧੀ ਆਨਲਾਈਨ ਪੋਸਟਰ ਮੇਕਿੰਗ ਮੁਕਾਬਲੇ ਦੇ ਦ੍ਰਿਸ਼

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਕੋਵਿੰਡ -19 ਜਾਗਰੂਕਤਾ ਸਬੰਧੀ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ ਪ੍ਰੋ ਹਰਪ੍ਰੀਤ ਦੀ ਅਗਵਾਈ ਹੇਠ ਆਨਲਾਈਨ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ । ਇਸ ਮੁਕਾਬਲੇ ਵਿੱਚ ਫੈਸ਼ਨ ਡਿਜ਼ਾਈਨਿੰਗ ਦੇ 24 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਵਿਦਿਆਰਥੀਆਂ ਨੂੰ ਕੋਰੋਨਾ ਮਹਾਂਮਾਰੀ ਦੇ ਬਚਾਅ ਸਬੰਧੀ ਵਿਸ਼ਿਆਂ ਤੇ ਪੋਸਟਰ ਬਣਾਉਣ ਲਈ ਦਿੱਤੇ ਗਏ

। ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਦਿਆਰਥੀਆਂ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੋਰੋਨਾ ਮਹਾਂਮਾਰੀ ਦੇ ਬਚਾਅ ਸਬੰਧੀ ਪੋਸਟਰ ਬਣਾਏ। ਜਿਸ ਵਿੱਚੋਂ ਦਵਿੰਦਰਜੀਤ ਕੌਰ ਬੀ ਐੱਸ ਸੀ ਫੈਸ਼ਨ ਡਿਜ਼ਾਈਨਿੰਗ ਭਾਗ ਪਹਿਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਦੂਜਾ ਸਥਾਨ ਸਿਮਰਨਜੀਤ ਕੌਰ ਬੀ ਐੱਸ ਸੀ ਫੈਸ਼ਨ ਡਿਜ਼ਾਈਨਿੰਗ ਭਾਗ ਤੀਸਰਾ ਤੇ ਤੀਸਰਾ ਸਥਾਨ ਕਿਰਨਦੀਪ ਕੌਰ ਬੀ ਐੱਸ ਸੀ ਫੈਸ਼ਨ ਡਿਜ਼ਾਈਨਿੰਗ ਭਾਗ ਦੂਸਰਾ ਨੇ ਪ੍ਰਾਪਤ ਕੀਤਾ।

ਕਾਲਜ ਦੇ ਓ ਐਸ ਡੀ ਡਾ ਦਲਜੀਤ ਸਿੰਘ ਖਹਿਰਾ ਨੇ ਵਿਦਿਆਰਥੀਆਂ ਵੱਲੋਂ ਬਣਾਏ ਇਹਨਾਂ ਪੋਸਟਰਾਂ ਦੀ ਸ਼ਲਾਘਾ ਕੀਤੀ ਤੇ ਕਰੋਨਾ ਬਿਮਾਰੀ ਤੋਂ ਸੁਚੇਤ ਰਹਿਣ ਲਈ ਪ੍ਰੇਰਿਤ ਕੀਤਾ।ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਪ੍ਰੋ ਹਰਪ੍ਰੀਤ , ਡਾ ਪਰਮਜੀਤ ਕੌਰ, ਨੇ ਉਕਤ ਮੁਕਾਬਲਾ ਕਰਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

 

 

 

 

Previous articleਕੋਵਿਡ-19 ਦੀਆਂ ਸਖਤ ਪਾਬੰਦੀਆਂ ਕਾਰਣ ਸਿੱਖ ਪ੍ਰਚਾਰਕਾਂ ਦੇ ਚੁੱਲ੍ਹੇ ਹੋਏ ਠੰਡੇ
Next articleਤਲਵੰਡੀ ਚੌਧਰੀਆਂ ਦੇ ਲੋਕਾਂ ਲਈ ਪੀਣਯੋਗ ਪਾਣੀ ਅਤੇ ਸੀਵਰੇਜ ਦਾ ਪ੍ਰਬੰਧ ਨਹੀਂ