ਮਿੱਠੀ ਜਿਹੀ ਵੰਗਾਰ

ਰੋਮੀ ਘੜਾਮੇਂ ਵਾਲ਼ਾ 

(ਸਮਾਜ ਵੀਕਲੀ)

ਚੌਂਕ ਚਾਂਦਨੀ ਦੇ ਵਿੱਚ ਸੀਸ ਨਾ ਕਟਾਉਣਾ ਕੋਈ,
ਨਾਹੀਂ ਕਿਸੇ ਤਾਈਂ ਦੇਣਾ ਦੇਗ ‘ਚ ਉਬਾਲ਼ ਹੈ।
ਸਿਰ ਉੱਤੇ ਆਰੇ ਵਾਲ਼ੀ ਨੌਬਤ ਵੀ ਨਹੀਂ ਕੋਈ,
ਨਾਹੀਂ ਬੰਦ ਬੰਦ ਕਟਵਾਉਣ ਦਾ ਸਵਾਲ ਹੈ।
ਸਾੜਨਾ ਨਾ ਰੂੰ ‘ਚ, ਨਾ ਚਰਖੜੀ ‘ਤੇ ਚਾੜ੍ਹ ਦੇਣਾ,
ਨਾ ਹੀ ਹੋਣਾ ਖੋਪਰੀ ਲੁਹਾਉਣ ਜਿਹਾ ਹਾਲ ਹੈ।
ਪਰ ਇਹਨਾਂ ਸਾਰਿਆਂ ਨੂੰ ਚਿੱਤ ਚੇਤਿਆਂ ‘ਚ ਰੱਖ,
ਸਮੇਂ ਅਨੁਸਾਰ ਕਾਇਮ ਕਰਨੀ ਮਿਸਾਲ ਹੈ।
ਵੱਧੋ ਵੱਧ ਕਰੋ ਜੀ ਇਕੱਠ ਦਿੱਲੀ ਮੋਰਚੇ ‘ਚ,
ਵੋਟ ਰਾਜ ਵਿੱਚ ਮੰਨੀ ਜਾਂਦੀ ਇਹ ਕਮਾਲ ਹੈ।
ਘੜਾਮੇਂ ਵਾਲ਼ੇ ਰੋਮੀਆਂ ਨਾ ਲੋੜ ਹੱਥ ਚੁੱਕਣੇ ਦੀ,
ਜਿੱਤਣਾ ਵੀ ਪੱਕਾ ਪਰ ਸ਼ਾਂਤੀ ਦੇ ਨਾਲ਼ ਹੈ।
ਰੋਮੀ ਘੜਾਮੇਂ ਵਾਲ਼ਾ।
                         98552-81105
Previous articleਹੱਕ ਖੋਹਣੇ ਪੈਂਦੇ
Next articleਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਤੇ ਪੱਥਰ ਬਰਸਾਉਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਵੇ ਸਰਕਾਰ – ਸਮਤਾ ਸੈਨਿਕ ਦਲ