ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਮਾਨਯੋਗ ਸ਼੍ਰੀ ਨਵਜੋਤ ਸਿੰਘ ਮਾਹਲ ਐਸ.ਐਸ.ਪੀ. ਹੁਸ਼ਿਆਰਪੁਰ ਜੀ ਦੀ ਯੋਗ ਅਗਵਾਈ ਅਤੇ ਦਿਸ਼ਾ ਨਿਰਦੇਸ਼ਾ ਅਧੀਨ ਜਿਲ੍ਹਾ ਪੁਲਿਸ ਹੁਸ਼ਿਆਰਪੁਰ ਨੇ ਯੋਜਨਾਬੱਧ ਅਤੇ ਯੋਗ ਢੰਗ ਨਾਲ ਕੋਵਿਡ-੧੯ ਵਿੱਚ ਹੋ ਰਹੇ ਤੇਜੀ ਨਾਲ ਵਾਧੇ ਨੂੰ ਨਜਿੱਠ ਰਿਹਾ ਹੈ।
ਜਿਲ੍ਹਾ ਪੁਲਿਸ ਹੁਸ਼ਿਆਰਪੁਰ ਨੇ ਵੀ ਹੁਸ਼ਿਆਰਪੁਰ ਵਿੱਚ ਕੋਵਿਡ-੧੯ ਦਾ ਮੁਕਾਬਲਾ ਕਰਨ ਲਈ ਲੋਕਾਂ ਦੀ ਸੁਰੱਖਿਆ ਅਤੇ ਸਿਹਤ ਨੂੰ ਧਿਆਨ ਵਿੱਚ ਰਖਦੇ ਹੋਏ, ਜਿਲੇ ਹਜਾ ਵਿੱਚ ਲੋਕਾ ਨੂੰ ਜਾਗਰੂਕ ਕਰਨ ਅਤੇ ਪੰਜਾਬ ਸਰਕਾਰ ਦੇ “ਮਿਸ਼ਨ ਫਤਿਹ” ਗੋਲ ਨੂੰ ਪਾਉਣ ਲਈ ਸੈਲਫ ਸੇਫਟੀ ਸਲੋਗਨ ਦੀ ਮੁਹਿੰਮ ਚਲਾਈ ਗਈ ਹੈ :- ਇਥੇ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਲੋਕਾ ਦੀ ਸੁਰੱਖਿਆ ਨੂੰ ਕਰੋਨਾ ਦੀ ਮਾਰ ਤੋ ਬੱਚਣ ਲਈ ਮਾਸਕ ਪਹਿਣ ਕੇ, ਮੁੰਹ ਤੇ ਨੱਕ ਪੂਰੀ ਤਰਾ ਢੱਕ ਕੇ ਚੱਲਣ ਲਈ ਅਵੇਅਰ ਕੀਤਾ ਜਾਦਾ ਹੈ ।
ਚਲਾਨ ਕਰਨ ਦਾ ਮਤਲਬ ਹੁੰਦਾ ਹੈ ਕਿ ਲੋਕਾ ਨੂੰ ਅਵੇਅਰ ਕਰਨਾ ਹੈ, ਉਹਨਾ ਨੂੰ ਡਰਾਉਣਾ ਨਹੀ। ਲੋਕਾ ਨੂੰ ਇਹ ਅਪੀਲ ਕੀਤੀ ਜਾਦੀ ਹੈ ਕਿ ਲੋਕ ਘਰਾ ਵਿੱਚ ਰਹਿਣ, ਮਾਸਕ ਪਾਉਣ, ਜੇਕਰ ਕੋਈ ਬਹੁਤ ਹੀ ਜਰੂਰੀ ਕੰਮ ਹੋਵੇ ਤਾਂ ਹੀ ਲੋਕ ਆਪਣੇ ਘਰ ਤੋ ਬਾਹਰ ਨਿਕਲਣ ਸਮੇ ਮਾਸਕ ਦੀ ਵਰਤੋ ਕਰਦੇ ਹੋਏ ਸ਼ੋਸ਼ਲ ਡਿਸਟੈਂਸ ਨੂੰ ਬਣਾ ਕੇ ਆਪਣੀ ਤੇ ਆਪਣੇ ਪਰਿਵਾਰ ਦੀ ਸੁਰਖਿਆ ਦੇ ਨਾਲ ਨਾਲ ਲੋਕਾ ਦੀ ਸੁਰਖਿਆ ਬਣਾਈ ਰੱਖਣ ਤੇ ਸਰਕਾਰ ਦੇ ਹੁੱਕਮਾ ਅਨੁਸਾਰ ਦਿੱਤੇ ਗਏ ਸਮੇ ਦੇ ਅੰਦਰ ਹੀ ਆਪਣੀਆ ਜਰੂਰੀ ਵਸਤਾ ਖਰੀਦ ਕਰਨ ਲਈ ਜਾਇਆ ਜਾਵੇ ।
ਜਿਲਾ ਪੁਲਿਸ ਹੁਸ਼ਿਆਰਪੁਰ ਵੱਲੋ ੪੭੨੦੬ ਮਾਸਕ ਵੀ ਵੰਡੇ ਗਏ ਹਨ। ਇਸ ਕਰੋਨਾ ਦੀ ਮਾਹਮਾਰੀ ਤੋ ਬੱਚਣ ਲਈ ਲੋਕਾ ਨੂੰ ਜਿਲਾ ਪੁਲਿਸ ਵੱਲੋ ਸੈਮੀਨਾਰ ਲਗਾ ਕੇ, ਸ਼ੋਸ਼ਲ ਮੀਡੀਆ ਰਾਹੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ।ਚਲਾਨ ਕਰਨ ਦਾ ਇੱਕ ਇਹ ਕਾਰਨ ਹੈ ਕਿ ਲੋਕ ਚਾਹੇ ਚਲਾਨ ਦੇ ਡਰੋ ਹੀ ਮਾਸਕ ਪਾਉਣ।ਪਰ ਮਾਸਕ ਪਾਉਣ ਨਾਲ ਕਿਤੇ ਨਾ ਕਿਤੇ ਉਹਨਾ ਦੀ ਆਪਣੀ ਹੀ ਜਿੰਦਗੀ ਕਿਸੇ ਹੱਦ ਤੱਕ ਖਤਰੇ ਤੋ ਬਾਹਰ ਹੈ ।