ਪਿੰਡ ਫ਼ਤਿਹਗੜ੍ਹ ਪੰਜਗਰਾਈਆਂ ਵਿੱਚ ਕੀਤਾ ਗਿਆ ਅੰਤਿਮ ਸੰਸਕਾਰ
ਜਲੰਧਰ (ਸਮਾਜ ਵੀਕਲੀ, ਸੁਨੈਨਾ ਭਾਰਤੀ) – ਬਸਪਾ ਦੇ ਸੀਨੀਅਰ ਆਗੂ ਅਤੇ ਮਿਸ਼ਨਰੀ ਗਾਇਕ ਸਰਬਜੀਤ ਛੱਲਾ ਦੀ ਅੱਜ ਦਿਲ ਦਾ ਦੌਰਾ ਪੈਣ ਕਾਰਣ ਹੋਈ ਬੇਵਕਤੀ ਮੌਤ ਨਾਲ ਬਹੁਜਨ ਸਮਾਜ ਦੇ ਚਿੰਤਕਾਂ ਵਿੱਚ ਸੋਗ ਦੀ ਲਹਿਰ ਫੈਲ ਗਈ। ਜ਼ਿਕਰਯੋਗ ਹੈ ਸਰਬਜੀਤ ਛੱਲਾ ਪਿਛਲੇ ਤਿੰਨ ਦਹਾਕਿਆਂ ਤੋਂ ਬਹੁਜਨ ਸਮਾਜ ਦੀ ਆਰਥਿਕ ਮੁਕਤੀ ਅਤੇ ਸੱਤਾ ਪਰਿਵਰਤਨ ਦੀ ਲਹਿਰ ਵਿੱਚ ਮੋਹਰੀ ਰੋਲ ਅਦਾ ਕਰਦੇ ਰਹੇ ਹਨ ਅਤੇ ਬਸਪਾ ਸੰਸਥਾਪਕ ਸਾਹਿਬ ਸ੍ਰੀ ਕਾਂਸੀ ਰਾਮ ਜੀ ਦੀਆਂ ਸਿਆਸੀ ਸਟੇਜਾਂ ਤੇ ਮਿਸ਼ਨਰੀ ਗੀਤਾਂ ਨਾਲ ਹਾਜ਼ਰੀ ਵੀ ਲਗਾਉਂਦੇ ਸਨ। ਉਹ ਵਿਧਾਨ ਸਭ ਹਲਕਾ ਧੂਰੀ ਅਤੇ ਮਹਿਲ ਕਲਾਂ ਤੋਂ ਚੋਣ ਵੀ ਲੜ ਚੁੱਕੇ ਸਨ। ਬਹੁਜਨ ਸਮਾਜ ਦੇ ਹਿਤਾਂ ਲਈ ਸਰਬਜੀਤ ਛੱਲਾ ਨੇ ਕਈ ਮਿਸ਼ਨਰੀ ਟੇਪ ਜਿਨ੍ਹਾਂ ਵਿੱੱਚ ‘ਮੈਂ ਵੋਟ ਬੰਬ ਹਾਂ’ ‘ਵੋਟ ਏਕੇ ਸੰਤਾਲੀ’ ਆਦਿ ਦੇ ਨਾਂ ਸ਼ਾਮਿਲ ਹਨ।
ਅੱਜ ਉਨ੍ਹਾਂ ਦੇ ਜੱਦੀ ਪਿੰਡ ਫ਼ਤਿਹਗੜ੍ਹ ਪੰਜਰਾਂਈਆਂ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ, ਜਿਸ ਵਿੱਚ ਬਹੁਜਨ ਫ਼ਰੰਟ ਪੰਜਾਬ ਦੇ ਸੂਬਾਈ ਆਗੂ ਡਾ. ਮੱਖਣ ਸਿੰਘ, ਬਸਪਾ ਦੇ ਸੂਬਾਈ ਸਕੱਤਰ ਚਮਕੌਰ ਸਿੰਘ ਵੀਰ, ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਨੌਜਵਾਨ ਆਗੂ ਕੁਲਵੰਤ ਸਿੰਘ ਟਿੱਬਾ, ਬਸਪਾ ਦੇ ਜ਼ਿਲ੍ਹਾ ਪ੍ਰਧਾਨ ਬਰਨਾਲਾ ਸਰਬਜੀਤ ਸਿੰਘ ਖੇੜੀ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਕਾਲਾ, ਡਾ. ਸੋਮਾ ਸਿੰਘ ਗੰਡੇਵਾਲ ਹਲਕਾ ਪ੍ਰਧਾਨ ਮਹਿਲ ਕਲਾਂ, ਅੰਬੇਦਕਰੀ ਦੀਪ ਦੇ ਮੁੱਖ ਸੰਪਾਦਕ ਦਰਸਨ ਸਿੰਘ ਬਾਜਵਾ, ਏਕਮ ਸਿੰਘ ਛੀਨੀਵਾਲ,ਜਥੇਦਾਰ ਮੁਕੰਦ ਸਿੰਘ ਬਦੇਸਾ, ਦਰਸਨ ਸਿੰਘ ਜਲੂਰ, ਹਰਵਿੰਦਰ ਸਿੰਘ ਸਰਾਂ, ਯਾਦਵਿੰਦਰ ਸਿੰਘ ਮਾਹੀ, ਸਾਬਕਾ ਵਿਧਾਇਕ ਰਾਜ ਸਿੰਘ ਖੇੜੀ,ਬਲਜੀਤ ਸਿੰਘ ਗੁੰਮਟੀ, ਹਰਬੰਸ ਸਿੰਘ ਛੀਨੀਵਾਲ ਖ਼ੁਰਦ, ਗੁਰਪ੍ਰੀਤ ਸਿੰਘ ਮੂੰਮ, ਨਿੱਕਾ ਸਿੰਘ ਹਸਨਪੁਰ, ਪਵਿੱਤਰ ਸਿੰਘ ਸੰਗਰੂਰ, ਮੇਜਰ ਸਿੰਘ ਗੰਡੇਵਾਲ,ਲੇਖਕ ਤਰਸੇਮ ਮਹਿਤੋ, ਸੰਤ ਬਾਬਾ ਰਾਜ ਵਰਿੰਦਰ ਸਿੰਘ ਟਿੱਬਾ, ਸਰਪੰਚ ਜੋਗਿੰਦਰ ਸਿੰਘ ਅਲੀਪੁਰ ਖ਼ਾਲਸਾ, ਬਾਬਾ ਰਣਜੀਤ ਸਿੰਘ ਅਲੀਪੁਰ ਆਦਿ ਆਗੂ ਵੀ ਹਾਜ਼ਰ ਸਨ।
ਮਿਸ਼ਨਰੀ ਗਾਇਕ ਸਰਬਜੀਤ ਛੱਲਾ ਦੀ ਬੇਵਕਤੀ ਮੌਤ ’ਤੇ ਬਹੁਜਨ ਫ਼ਰੰਟ ਪੰਜਾਬ ਦੇ ਸੂਬਾਈ ਆਗੂ ਸੁਖਵਿੰਦਰ ਸਿੰਘ ਕੋਟਲੀ, ਜਗਦੀਸ਼ ਰਾਣਾ, ਐੱਮਪੀ ਸਿੰਘ ਗੁਰਾਇਆ, ਨੌਜਵਾਨ ਆਗੂ ਸੁਸ਼ੀਲ ਵਿਰਦੀ, ਸਾਬਕਾ ਅਧਿਕਾਰੀ ਚੌਧਰੀ ਖੁਸੀ ਰਾਮ, ਅਮਰਜੀਤ ਬੰਗੜ ਨਿਊਜ਼ੀਲੈਂਡ, ਰਾਜਬੀਰ ਗੰਗੜ ਯੂਐੱਸਏ ਆਦਿ ਸਾਥੀਆਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਬਜੀਤ ਛੱਲਾ ਦੀ ਮੌਤ ਨਾਲ ਬਹੁਜਨ ਸਮਾਜ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।