ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸਵ. ਮੋਹਣ ਬੰਗੜ ਸ਼ਗਿਰਦ ਮਿਸ਼ਨਰੀ ਗਾਇਕ ਬਲਵਿੰਦਰ ਬਿੱਟੂ ਆਪਣੇ ਰਹਿਬਰ ਬਾਬਾ ਸਾਹਿਬ ਭੀਮ ਰਾਓ ਅਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੂੰ ਸਮਰਪਿਤ ‘ਹੱਕ’ ਰਚਨਾ ਲੈ ਕੇ ਹਾਜ਼ਰੀ ਭਰ ਰਿਹਾ ਹੈ। ਇਸ ਸਬੰਧੀ ਗਾਇਕ ਬਲਵਿੰਦਰ ਬਿੱਟੂ ਨੇ ਦੱਸਿਆ ਕਿ ਸਤਿਗੁਰੂ ਰਿਕਾਰਡਸ ਦੀ ਪੇਸ਼ਕਸ਼ ਦਾ ਸੰਗੀਤ ਕਿੰਗ ਮਿਊਜਿਕ ਵਲੋਂ ਦਿੱਤਾ ਗਿਆ ਹੈ। ਜੇ ਆਰ ਪ੍ਰੋਡਕਸ਼ਨ ਨੇ ਇਸ ਟਰੈਕ ਦਾ ਵੀਡੀਓ ਤਿਆਰ ਕੀਤਾ ਹੈ। ਬਲਵਿੰਦਰ ਬਿੱਟੂ ਦੀ ਅਵਾਜ਼ ਮਿਸ਼ਨ ਦੀਆਂ ਸਟੇਜਾਂ ਤੇ ਅੱਜ ਵੀ ਪਹਿਰਾ ਦੇ ਰਹੀ ਹੈ। ਉਸ ਦੀ ਇਸ ਨਿਮਾਣੀ ਕੋਸ਼ਿਸ਼ ਨੂੰ ਜਰੂਰ ਮਾਣ ਮਿਲੇਗਾ। ਇਸ ਹੀ ਆਸ ਨਾਲ ਉਸ ਨੇ ਇਸ ਟਰੈਕ ਨੂੰ ਬਹੁਜਨਾਂ ਤੱਕ ਪਹੁੰਚਾਉਣ ਦਾ ਸੰਕਲਪ ਲਿਆ ਹੈ।
HOME ਮਿਸ਼ਨਰੀ ਗਾਇਕ ਬਲਵਿੰਦਰ ਬਿੱਟੂ ‘ਹੱਕ’ ਗੀਤ ਨਾਲ ਕਰੇਗਾ ਅਵਾਜ਼ ਬੁਲੰਦ