‘ਹੀਰੇ ਪੁੱਤ ਨਸ਼ਿਆਂ ਨੇ ਖਾ ਲਏ’ ਦੂਜਾ ਟਰੈਕ ਵੀ ਤਿਆਰ – ਨਰਿੰਦਰ ਖੇੜਾ
ਸ਼ਾਮਚੁਰਾਸੀ (ਚੁੰਬਰ) – ਕਿੰਗ ਸਟਾਰ ਕੈਨੇਡਾ ਵਲੋਂ ਮਿਸ਼ਨਰੀ ਗਾਇਕ ਬਲਵਿੰਦਰ ਬਿੱਟੂ ਦਾ ਇਕ ਸਿੰਗਲ ਟਰੈਕ ‘ਅਣਖੀ ਬਲੱਡ’ ਟਾਇਟਲ ਹੇਠ ਪ੍ਰੋਡਿਊਸਰ ਨਰਿੰਦਰ ਖੇੜਾ ਕੈਨੇਡਾ ਦੀ ਅਗਵਾਈ ਲਾਂਚ ਕੀਤਾ ਗਿਆ। ਇਸ ਟਰੈਕ ਨੂੰ ਸ਼ੋਸ਼ਲ ਸਾਈਟਾਂ, ਯੂ ਟਿਊਬ ਚੈਨਲ ਤੇ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਮਿਸ਼ਨਰੀ ਟਰੈਕ ਦੇ ਲੇਖਕ ਨਰਿੰਦਰ ਖੇੜਾ ਹਨ। ਜਦਕਿ ਬਲਵਿੰਦਰ ਬਿੱਟੂ ਨੇ ਇਸ ਟਰੈਕ ਨੂੰ ਆਪਣੇ ਸਫ਼ਲ ਗਾਇਕੀ ਅੰਦਾਜ ਵਿਚ ਖੂਭ ਨਿਭਾਇਆ ਹੈ। ਇਸ ਦਾ ਮਿਊਜਿਕ ਹਰੀ ਅੰਮ੍ਰਿਤ ਨੇ ਤਿਆਰ ਕੀਤਾ ਹੈ। ਜਦਕਿ ਵੀਡੀਓ ਡਾਇਰੈਕਟਰ ਆਰ ਯੋਗੀ ਹਨ। ਡਬਲਯੂ ਐਮ ਕੇ ਕੰਪਨੀ ਨੇ ਇਸ ਨੂੰ ਲਾਂਚ ਕੀਤਾ ਹੈ। ਇਸ ਸਬੰਧੀ ਨਰਿੰਦਰ ਖੇੜਾ ਨੇ ਦੱਸਿਆ ਕਿ ਉਨ•ਾਂ ਦੇ ਆ ਰਹੇ ਵੱਖ-ਵੱਖ ਗਾਇਕਾਂ ਦੇ 36 ਟਰੈਕਾਂ ਵਿਚ ਬਲਵਿੰਦਰ ਬਿੱਟੁ ਦਾ ਗਾਇਆ ਦੂਜਾ ਟਰੈਕ ‘ਹੀਰੇ ਪੁੱਤ ਨਸ਼ਿਆਂ ਨੇ ਖਾ ਲਏ’ ਵੀ ਜਲਦ ਹੀ ਰਿਲੀਜ਼ ਕਰ ਦਿੱਤਾ ਜਾਵੇਗਾ। ਇੰਨ•ਾਂ ਦੇ ਪੋਸਟਰ ਪ੍ਰਮੋਸ਼ਨ ਲਈ ਵੱਖ-ਵੱਖ ਸ਼ੋਸ਼ਲ ਸਾਈਟਾਂ ਤੇ ਪਾ ਦਿੱਤੇ ਗਏ ਹਨ।