ਪ੍ਰਾਇਮਰੀ ਸਕੂਲਾਂ ਵਿੱਚ ਪੀ ਟੀ ਆਈ ਦੀ ਜ਼ਰੂਰਤ ਲਈ ਵਿਭਾਗ ਨਵੀਂ ਪੋਸਟਾਂ ਰਾਹੀਂ ਭਰਤੀ ਕਰੇ-ਅਜੀਤਪਾਲ ਸਿੰਘ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਿੱਖਿਆ ਵਿਭਾਗ ਪੰਜਾਬ ਵੱਲੋਂ ਪੀ ਟੀ ਆਈ ਦੀਆਂ 228 ਪੋਸਟਾਂ ਮਿਡਲ ਸਕੂਲਾਂ ਤੋਂ ਪ੍ਰਾਇਮਰੀ ਸਕੂਲਾਂ ਵਿਚ ਸ਼ਿਫਟ ਕਰਨ ਦਾ ਜੋ ਤੁਗਲਕੀ ਫਰਮਾਨ ਜਾਰੀ ਕੀਤਾ ਗਿਆ। ਇਸ ਦੇ ਵਿਰੋਧ ਵਿਚ ਜ਼ਿਲ੍ਹਾ ਸਿੱਖਿਆ ਦਫ਼ਤਰ ਕਪੂਰਥਲਾ ਵਿਖੇ ਪੀ ਟੀ ਆਈ ਯੂਨੀਅਨ ਵੱਲੋਂ ਪੰਜਾਬ ਪ੍ਰਧਾਨ ਅਜੀਤਪਾਲ ਸਿੰਘ ਸੂਬਾ ਆਗੂ ਹਰਪ੍ਰੀਤਪਾਲ ਸਿੰਘ ,ਜ਼ਿਲ੍ਹਾ ਪ੍ਰਧਾਨ ਮਨਿੰਦਰ ਸਿੰਘ ਰੂਬਲ ਦੀ ਅਗਵਾਈ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਫੈਸਲੇ ਦੇ ਵਿਰੁੱਧ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਗੁਰਦੀਪ ਸਿੰਘ ਗਿੱਲ ਕਪੂਰਥਲਾ ਨੂੰ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਪੀ ਟੀ ਆਈ ਆਗੂ ਕੁਲਬੀਰ ਸਿੰਘ ਕਾਲੀ ਟਿੱਬਾ ,ਮਨਦੀਪ ਸਿੰਘ ਫੱਤੂਢੀਂਗਾ ਨੇ ਦੱਸਿਆ ਕਿ ਪੀ ਟੀ ਆਈ ਦੀ ਪੋਸਟ ਦਾ ਨਿਰਮਾਣ ਹੀ ਮੁੱਖ ਤੌਰ ਤੇ ਇਸ ਉਮਰ ਵਰਗ ਦੇ ਬੱਚਿਆਂ ਲਈ ਹੋਇਆ ਹੈ। ਕਿਉਂਕਿ ਇਸ ਉਮਰ ਵਿੱਚ ਹੀ ਬੱਚੇ ਨੂੰ ਸਭ ਤੋਂ ਵੱਧ ਗਾਈਡੈਂਸ ਦੀ ਲੋੜ ਹੁੰਦੀ ਹੈ। ਜੇ ਇਹ ਪੋਸਟ ਖ਼ਤਮ ਹੋ ਗਈ ਤਾਂ ਇਸ ਦਾ ਅਸਰ ਮਿਡਲ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਦੇ ਸਰਬਪੱਖੀ ਵਿਕਾਸ ਤੇ ਪਵੇਗਾ। ਆਗੂਆਂ ਨੇ ਕਿਹਾ ਕਿ ਜੇਕਰ ਵਿਭਾਗ ਸਰਕਾਰ ਨੂੰ ਲੱਗਦਾ ਹੈ ਕਿ ਪ੍ਰਾਇਮਰੀ ਸਕੂਲਾਂ ਵਿੱਚ ਵੀ ਖੇਡ ਅਧਿਆਪਕਾਂ ਜਾਂ ਪੀ ਟੀ ਆਈ ਦੀ ਜ਼ਰੂਰਤ ਹੈ, ਤਾਂ ਸਰਕਾਰ ਨਵੀਂ ਭਰਤੀ ਕਰੇ ਤਾਂ ਜੋ ਬੇਰੋਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ। ਇਸ ਮੌਕੇ ਪੀ ਟੀ ਆਈ ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਪਰੋਕਤ ਫ਼ੈਸਲੇ ਨਹੀਂ ਬਦਲਿਆ ਤਾਂ ਇਸ ਦਾ ਜਥੇਬੰਦੀ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ।
ਇਸ ਮੌਕੇ ਪਰਮਜੀਤ ਸਿੰਘ, ਸਰਬਜੀਤ ਸਿੰਘ, ਅਮਨਪ੍ਰੀਤ ਸਿੰਘ, ਜਤਿੰਦਰ ਸ਼ੈਲੀ, ਹਰਪ੍ਰੀਤ ਸਿੰਘ, ਕੁਲਬੀਰ ਸਿੰਘ, ਜਗੀਰ ਸਿੰਘ , ਮਨਜਿੰਦਰ ਸਿੰਘ, ਮੇਜਰ ਸਿੰਘ ,ਸੁਖਵਿੰਦਰ ਸਿੰਘ ਅਤੇ ਹੋਰ ਸਰੀਰਕ ਸਿੱਖਿਆ ਅਧਿਆਪਕ ਵੀ ਹਾਜ਼ਰ ਸਨ । ਇਸ ਮੌਕੇ ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ ਡੀ ਟੀ ਐਫ ਆਗੂ ਜੋਤੀ ਮਹਿੰਦਰੂ, ਸਟੇਟ ਐਵਾਰਡੀ ਸਰਵਣ ਸਿੰਘ ਔਜਲਾ , ਸੰਜੀਵ ਕੁਮਾਰ, ਕਮਲ ਕੁਮਾਰ, ਪ੍ਰਦੀਪ ਕੁਮਾਰ ਲਕਸ਼ਦੀਪ ਸ਼ਰਮਾ ਆਦਿ ਅਧਿਆਪਕ ਆਗੂ ਹਾਜ਼ਰ ਸਨ।