ਲਾੱਕ ਡਾਊਨ ਦੇ ਦਿਨ ਸਨ ਦੁਕਾਨਾਂ ਬੰਦ ਹੋਣ ਕਰਕੇ ਮੈਂ ਆਪਣੇ ਦੋਸਤ ਦੇ ਨਾਲ ਖੇਤ ਦਾਣੇ ਕਢਵਾ ਰਿਹਾ ਸੀ ਅਚਾਨਕ ਮੋਬਾਇਲ ਦੀ ਘੰਟੀ ਵੱਜੀ ਮੈਂ ਫੋਨ ਬਾਹਰ ਕੱਢਿਆ ਤਾਂ ਮੇਰੇ ਇੱਕ ਅਧਿਆਪਕ ਦਾ ਫੋਨ ਸੀ ਜਿੰਨ੍ਹਾਂ ਤੋਂ ਮੈਂ ਟਿਊਸ਼ਨ ਪੜ੍ਹਦਾ ਹੁੰਦਾ ਸੀ ਮੈਂ ਫੋਨ ਉਕੇ ਕੀਤਾ ਤਾਂ ਰਸਮੀ ਹਾਲ ਚਾਲ ਪੁੱਛਣ ਤੋਂ ਬਾਦ ਉਨ੍ਹਾਂ ਨੇ ਮੈਨੂੰ ਪਿਛਲੇ ਦਿਨੀਂ ਮੇਰੇ ਦੁਆਰਾ ਫੇਸ ਬੁੱਕ ‘ਤੇ ਪਿੰਡ ਦੇ ਇੱਕ ਸਮਾਜ ਸੇਵੀ ਡਾਕਟਰ ਬਾਰੇ ਪੋਸਟ ਬਾਰੇ ਗੱਲ ਛੇੜ ਲਈ ਜਿਸ ਬਾਰੇ ਮੈਨੂੰ ਪਹਿਲਾਂ ਵੀ ਪਿੰਡ ਦੇ ਬਲਾਕ ਸੰਮਤੀ ਮੈਂਬਰ ਅਤੇ ਕੁਝ ਹੋਰ ਬੰਦਿਆਂ ਦੇ ਵੀ ਫੋਨ ਆ ਚੁੱਕੇ ਸਨ । ਜਿਹੜੀ ਕਿ ਮੇਰੇ ਪਰਿਵਾਰ ਦੀ ਇੱਕ ਸੱਚੀ ਘਟਨਾ ਬਾਰੇ ਮੈਂ ਲਿਖਿਆ ਸੀ ।
ਉਹਨਾਂ ਮੈਨੂੰ ਕਿਹਾ ਕਿ ਉਹ ਮੇਰਾ ਦੋਸਤ ਹੈ ਅਤੇ ਚੰਗਾ ਸਮਾਜ ਸੇਵੀ ਡਾਕਟਰ ਵੀ ਹੈ , ਮੈਂ ਉਹਨਾਂ ਦੀ ਗੱਲ ਨੂੰ ਮੂਕ ਸਰੋਤਾ ਬਣ ਸੁਣਦਾ ਰਿਹਾ ।ਆਖਿਰ ਉਨ੍ਹਾਂ ਨੇ ਮੈਨੂੰ ਅੰਗਰੇਜ਼ੀ ਦੇ ਸ਼ਬਦ ਰੀਲਾਇਜ਼ ਭਾਵ ਮਾਫ਼ੀ ਮੰਗਣ ਲਈ ਕਿਹਾ । ਜਿਸ ਬਾਰੇ ਮੇਰਾ ਜਵਾਬ ਸੀ ਕਿ ਸਰ ਇਹ ਸੱਚੀ ਘਟਨਾ ਹੈ ਇਸ ਲਈ ਨਾ ਤਾਂ ਮੈਂ ਕਿਸੇ ਕੋਲੋਂ ਮਾਫ਼ੀ ਮੰਗਣੀ ਹੈ ਅਤੇ ਨਾ ਹੀ ਕੋਈ ਪੋਸਟ ਡਲੀਟ ਕਰਨੀ ਹੈ ਅਤੇ ਫੋਨ ਕੱਟ ਦਿੱਤਾ।
ਮੇਰਾ ਮਨ ਬਹੁਤ ਬੇਚੈਨ ਹੋ ਗਿਆ ਕਿ ਇਹ ਉਹੀ ਅਧਿਆਪਕ ਨੇ ਜਿਹੜੇ ਸਾਨੂੰ ਪੜ੍ਹਾਉਂਦੇ ਸਮੇਂ ਕਹਿੰਦੇ ਸੀ ਕਿ ਹਮੇਸ਼ਾ ਸੱਚ ਲਈ ਡਟੇ ਰਹੋ , ਗਰੀਬ ਅਤੇ ਲਾਚਾਰ ਲੋਕਾਂ ਦਾ ਹਮੇਸ਼ਾ ਸਾਥ ਦਿਉ , ਕਦੇ ਵੀ ਨਜ਼ਾਇਜ ਕਿਸੇ ਅੱਗੇ ਝੁਕੋ ਨਾ ਅਤੇ ਗਲਤ ਹੋਣ ‘ਤੇ ਹੀ ਮਾਫ਼ੀ ਮੰਗੋ। ਹੁਣ ਉਨ੍ਹਾ ਦਾ ਇਹ ਮਾਫ਼ੀ ਸ਼ਬਦ ਅਤੇ ਉਹ ਸਿੱਖਿਆਦਾਇਕ ਸ਼ਬਦ ਮੇਰੇ ਸਿਰ ਵਿੱਚ ਡਲਿਆਂ ਵਾਂਗ ਵੱਜ ਰਹੇ ਸਨ।
ਸਤਨਾਮ ਸਮਾਲਸਰੀਆ
ਮੋ.9710860004