ਜਲੰਧਰ (ਸੁਨੈਨਾ ਭਾਰਤੀ)- ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾ ਪੰਜਾਬ ਰਜਿ. ਦੇ ਪ੍ਰਧਾਨ ਅਤੇ ਸ੍ਰੀ ਗੁਰੂ ਰਵਿਦਾਸ ਸਾਹਿਤ ਸੰਸਥਾ ਦੇ ਮੀਤ ਪ੍ਰਧਾਨ ਮਾਸਟਰ ਰਾਮਧਨ ਨਾਂਗਲੂ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਨੂੰ ਭਾਵ ਭਿੰਨੀ ਸ਼ਰਧਾਂਜਲੀ ਸ੍ਰੀ ਗੁਰੂ ਰਵਿਦਾਸ ਭਵਨ ਨਵੀਂ ਆਬਾਦੀ ਭੋਗਪੁਰ ਵਿਖੇ ਦਿੱਤੀ ਗਈ। ਇਸ ਮੌਕੇ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਭਾਈ ਦਿਲਬਾਗ ਸਿੰਘ ਅਤੇ ਉਨ੍ਹਾਂ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ।
ਨਾਂਗਲੂ ਜੀ ਦੇ ਸਪੁੱਤਰ ਰਾਜ ਕੁਮਾਰ, ਰਕੇਸ਼ ਕੁਮਾਰ ਅਤੇ ਜਵਾਈ ਡਾ. ਧਰਮਵੀਰ ਨੇ ਸੰਗਤਾਂ ਨੂੰ ਜੀ ਆਇਆਂ ਕਿਹਾ। ਕਰੋਨਾ ਵਾਇਰਸ ਕਾਰਨ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਬਹੁਤ ਸਾਰੀਆਂ ਸੰਗਤਾਂ ਮਾਸਟਰ ਰਾਮਧਨ ਨਾਂਗਲੂ ਜੀ ਦੀ ਤਸਵੀਰ ਨੂੰ ਫੁੱਲ ਅਰਪਿਤ ਕਰਕੇ ਹੀ ਰਵਾਨਾ ਹੋ ਗਈਆਂ। ਇਸ ਸ਼ੋਕ ਸਮਾਗਮ ਵਿੱਚ ਬਹੁਤ ਸਾਰੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਪਰਮਿੰਦਰ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਭੋਗਪੁਰ, ਮਹਿੰਦਰ ਸਿੰਘ ਸੈਂਹਬੀ, ਸੇਵਾ ਸਿੰਘ ਟਾਂਡੀ, ਮਹਿੰਦਰ ਸੰਧੂ ਮਹੇੜੂ, ਸੰਤੋਸ਼ ਕੌਰ ਐਮ.ਸੀ., ਰਾਮਪਾਲ ਸਾਬਕਾ ਐੱਮ. ਸੀ., ਮਨਜੀਤ ਬੱਲਾਂ ਨੇ ਹਾਜ਼ਰੀ ਦਿੱਤੀ। ਪੱਤਰਕਾਰਾਂ ਵਿੱਚ ਬਲਵਿੰਦਰ ਸਿੰਘ ਭੰਗੂ, ਜਸਵੀਰ ਸਿੰਘ ਸੈਣੀ, ਬਾਬਾ ਸੁਰਜੀਤ, ਰਜਿੰਦਰ ਅਰੋੜਾ, ਸਤਿੰਦਰ ਰਾਜਾ, ਸਾਬੀ ਸਰੋਆ ਹਾਜ਼ਰ ਹੋੲy। ਬੁਲਾਰਿਆਂ ਵਿੱਚ ਸ੍ਰੀ ਰੂਪ ਲਾਲ ਭੇਲ ਜ਼ਿਲ੍ਹਾ ਸਿੱਖਿਆ ਅਫ਼ਸਰ (ਰਿਟਾਇਰਡ) ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਮਿਸ਼ਨ ਐਂਡ ਕਵੀ ਦਰਬਾਰ ਕਮੇਟੀ ਪੰਜਾਬ ਤੋਂ ਸ਼੍ਰੀ ਰੌਸ਼ਨ ਭਾਰਤੀ, ਡਾ. ਬਲਬੀਰ ਮੰਨਣ, ਡਾ.ਅੰਬੇਡਕਰ ਚੇਤਨਾ ਮੰਚ ਭੋਗਪੁਰ ਵਲੋਂ ਮਾਸਟਰ ਸੂਰਤੀ ਲਾਲ, ਹਰਜਿੰਦਰ ਗੇਹਲੜਾਂ ਨੇ ਆਪਣੇ ਵਿਚਾਰ ਰੱਖੇ। ਅਮਰੀਕਾ ਤੋਂ ਦੇਸ਼ ਦੁਆਬਾ ਅਖ਼ਬਾਰ ਦੇ ਸੰਪਾਦਕ ਪੀ. ਕੇ. ਚੁੰਬਰ ਅਤੇ ਲੁਧਿਆਣਾ ਤੋਂ ਸ੍ਰੀ ਗੁਰੂ ਰਵਿਦਾਸ ਬਾਣੀ ਅਤੇ ਆਦਿ ਧਰਮ ਖੋਜ ਕੇਂਦਰ ਦੇ ਬੁੱਧੀਜੀਵੀ ਚਿੰਤਕ ਐਡਵੋਕੇਟ ਪ੍ਰੋਫੈਸਰ ਲਾਲ ਸਿੰਘ ਜੀ ਦਾ ਸ਼ੋਕ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ। ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾ ਪੰਜਾਬ ਰਜਿ.ਬਿਨਪਾਲਕੇ ਦੇ ਸਮੂਹ ਮੈਂਬਰਾਂ ਵੱਲੋਂ ਸੰਸਥਾ ਪ੍ਰਤੀ ਮਾਸਟਰ ਰਾਮ ਧਨ ਨਾਂਗਲੂ ਜੀ ਵਲੋਂ ਨਿਭਾਈਆਂ ਸੇਵਾਵਾਂ ਬਦਲੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਨਿਰਮਲਾ ਜੀ ਨੂੰ ਸ਼ਾਲ ਭੇਟ ਕਰਕੇ ਸਨਮਾਨਤ ਕੀਤਾ ਗਿਆ।ਇਸ ਮੌਕੇ ਨਾਂਗਲੂ ਜੀ ਦੀਆਂ ਪੁਰਾਣੀਆਂ ਮਿਸ਼ਨਰੀ ਇਤਿਹਾਸਕ ਤਸਵੀਰਾਂ ਅਤੇ ਵੱਖ-ਵੱਖ ਅਖ਼ਬਾਰਾਂ ਵਿੱਚ ਉਨ੍ਹਾਂ ਦੇ ਛਪੇ ਲੇਖਾਂ ਤੇ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ। ਸਟੇਜ ਦਾ ਸੰਚਾਲਨ ਚਰਨਜੀਤ ਸਿੰਘ ਬਿਨਪਾਲਕੇ ਨੇ ਕੀਤਾ ਅਤੇ ਅੰਤ ਵਿੱਚ ਸ੍ਰੀ ਗੁਰੂ ਰਵਿਦਾਸ ਭਵਨ ਕਮੇਟੀ ਦੇ ਪ੍ਰਧਾਨ ਇੰਦਰਜੀਤ ਖ਼ਜ਼ਾਨਚੀ ਕਮਲਜੀਤ ਕੌਰ ਅਤੇ ਸ੍ਰੀਮਤੀ ਸ਼ਬੀਨਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।