ਮਾਲਵਿੰਦਰ ਤੇ ਸ਼ਿਵਇੰਦਰ ਸਿੰਘ ਅਦਾਲਤੀ ਤੌਹੀਨ ਦੇ ਦੋਸ਼ੀ

ਸੁਪਰੀਮ ਕੋਰਟ ਨੇ ਅੱਜ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਅਤੇ ਸ਼ਿਵਇੰਦਰ ਸਿੰਘ ਨੂੰ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ। ਅਦਾਲਤ ਨੇ ਇਨ੍ਹਾਂ ਦੋਹਾਂ ਨੂੰ ਫੋਰਟਿਸ ਹੈਲਥਕੇਅਰ ਲਿਮਿਟਡ ਵਿੱਚ ਉਨ੍ਹਾਂ ਦੇ ਕੰਟਰੋਲ ਵਾਲੇ ਸ਼ੇਅਰ ਨਾ ਵੇਚਣ ਲਈ ਕਿਹਾ ਸੀ ਪਰ ਉਨ੍ਹਾਂ ਨੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਿਆਂ ਆਪਣੇ ਸ਼ੇਅਰ ਮਲੇਸ਼ੀਆ ਦੀ ਇਕ ਕੰਪਨੀ ਨੂੰ ਵੇਚ ਦਿੱਤੇ। ਇਸ ਤੋਂ ਪਹਿਲਾਂ ਸਿਖ਼ਰਲੀ ਅਦਾਲਤ ਨੇ ਦੋਵੇਂ ਭਰਾਵਾਂ ਨੂੰ ਉਨ੍ਹਾਂ ਦੀ ਯੋਜਨਾ ਬਾਰੇ ਪੁੱਛਿਆ ਸੀ ਕਿ ਉਹ ਸਿੰਗਾਪੁਰ ਦੇ ਟ੍ਰਿਬਿਊਨਲ ਵੱਲੋਂ ਦਵਾਈਆਂ ਬਣਾਉਣ ਵਾਲੀ ਜਪਾਨੀ ਕੰਪਨੀ ਦਾਇਚੀ ਸੈਂਕੀਓ ਦੇ ਹੱਕ ਵਿੱਚ ਸੁਣਾਏ ਗਏ ਫ਼ੈਸਲੇ ਤਹਿਤ 3500 ਕਰੋੜ ਰੁਪਏ ਦਾ ਭੁਗਤਾਨ ਕਿਵੇਂ ਕਰਨਗੇ। ਚੀਫ਼ ਜਸਟਿਸ ਰੰਜਨ ਗੋਗੋਈ ਤੇ ਜਸਟਿਸ ਦੀਪਕ ਗੁਪਤਾ ਦੇ ਬੈਂਚ ਨੇ ਦੋਵੇਂ ਭਰਾਵਾਂ ਨੂੰ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਅਤੇ ਕਿਹਾ ਕਿ ਉਨ੍ਹਾਂ ਨੇ ਇਸ ਅਦਾਲਤ ਵੱਲੋਂ ਪਹਿਲਾਂ ਸੁਣਾਏ ਗਏ ਹੁਕਮਾਂ ਦੀ ਉਲੰਘਣਾ ਕੀਤੀ ਹੈ ਜਿਸ ਤਹਿਤ ਉਨ੍ਹਾਂ ਨੂੰ ਫੋਰਟਿਸ ਸਮੂਹ ’ਚ ਉਨ੍ਹਾਂ ਦੇ ਕੰਟਰੋਲ ਵਾਲੇ ਸ਼ੇਅਰ ਮਲੇਸ਼ੀਆ ਦੀ ਕੰਪਨੀ ਆਈਐੱਚਐੱਚ ਹੈਲਥਕੇਅਰ ਨੂੰ ਨਾ ਵੇਚਣ ਲਈ ਕਿਹਾ ਗਿਆ ਸੀ। ਬੈਂਚ ਨੇ ਕਿਹਾ ਕਿ ਸਜ਼ਾ ਸੁਣਾਏ ਜਾਣ ਵੇਲੇ ਸਿੰਘ ਭਰਾਵਾਂ ਦਾ ਪੱਖ ਸੁਣਿਆ ਜਾਵੇਗਾ। ਜ਼ਿਕਰਯੋਗ ਹੈ ਕਿ ਜਪਾਨੀ ਕੰਪਨੀ ਦਾਇਚੀ ਸੈਂਕੀਓ ਨੇ ਮਾਲਵਿੰਦਰ ਸਿੰਘ ਤੇ ਸ਼ਿਵਇੰਦਰ ਸਿੰਘ ਖ਼ਿਲਾਫ਼ ਹੁਕਮਾਂ ਦੀ ਉਲੰਘਣਾ ਦੇ ਦੋਸ਼ ਹੇਠ ਪਟੀਸ਼ਨ ਦਾਇਰ ਕਰ ਕੇ ਦੋਸ਼ ਲਾਇਆ ਸੀ ਕਿ ਸਿੰਗਾਪੁਰ ਦੇ ਟ੍ਰਿਬਿਊਨਲ ਵੱਲੋਂ ਉਨ੍ਹਾਂ ਦੇ ਹੱਕ ’ਚ ਸੁਣਾਇਆ ਗਿਆ ਫ਼ੈਸਲਾ ਹੁਣ ਸੰਕਟ ’ਚ ਹੈ ਕਿਉਂ ਸਿੰਘ ਭਰਾਵਾਂ ਨੇ ਅਦਾਲਤੀ ਰੋਕ ਦੇ ਬਾਵਜੂਦ ਫੋਰਟਿਸ ਸਮੂਹ ’ਚ ਉਨ੍ਹਾਂ ਦੇ ਕੰਟਰੋਲ ਵਾਲੇ ਮਲੇਸ਼ੀਆ ਦੀ ਫਰਮ ਨੂੰ ਵੇਚ ਦਿੱਤੇ ਹਨ।

Previous article‘Resentment in Karnataka BJP over poll ticket to defectors’
Next articleCentre’s Act East policy key to N-E growth: Rajnath