ਸੰਗਰੂਰ (ਸਮਾਜ ਵੀਕਲੀ)- ਅੱਜ ਮਿਤੀ 25/10/2020 ਨੀ ਮਾਲਵਾ ਲਿਖਾਰੀ ਸਭਾ ਸੰਗਰੂਰ ਵਲੋਂ ਸਵੇਰੇ ਦੱਸ ਵਜੇ ਕਾਮਰੇਡ ਤੇਜਾ ਸਿੰਘ ਸੁਤੰਤਰਤਾਂ ਭਵਨ ਸੰਗਰੂਰ ਵਿਖੇ ਇਕ ਸਾਹਿਤ ਸਮਾਗਮ ਕਰਵਾਇਆ ਗਿਆ। ਜਿਸ ਵਿਚ ਉਭਰਦੇ ਕਵੀ ਅਮਨ ਜੱਖਲਾਂ ਦਾ ਕਾਵਿ ਸੰਗ੍ਰਹਿ ਇਨਸਾਨੀਅਤ ਲੋਕ ਅਰਪਣ ਕੀਤਾ ਗਿਆ।ਇਸ ਸਾਹਿਤ ਸਮਾਗਮ ਦੀ ਸ਼ੁਰੂਆਤ ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਜੀ ਵਲੋਂ ਕੀਤੀ ਗਈ । ਮੰਚ ਦਾ ਸੰਚਾਲਨ ਸਭਾ ਦੇ ਸਕੱਤਰ ਰਜਿੰਦਰ ਰਾਜਨ ਜੀ ਵੱਲੋਂ ਕੀਤਾ ਗਿਆ। ਜਿਸ ਦੌਰਾਨ ਉਨ੍ਹਾਂ ਨੇ ਸਮਾਗਮ ਦੇ ਅੰਤ ਤੱਕ ਰੰਗ ਬੰਨਿਆ।ਮਾਲਵਾ ਲਿਖਾਰੀ ਸਭਾ ਦੀ ਇਕ ਖਾਸੀਅਤ ਹੈ, ਕਿ ਹਰ ਮਹੀਨੇ ਇਨ੍ਹਾਂ ਦੀ ਸਾਹਿਤ ਦੇ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਮਹੀਨਾਵਾਰ ਮੀਟਿੰਗ ਜ਼ਰੂਰ ਹੁੰਦੀ ਹੈ। ਸਾਹਿਤ ਸਭਾ ਦੀ ਚੋਣ ਵੇਲੇ ਅਨੇਕਾਂ ਕੰਮ ਚਲਾਊ ਲੇਖਕ ਮਹੀਨਾਵਾਰ ਗੇੜਾ ਮਾਰਦੇ ਰਹਿੰਦੇ ਹਨ, ਜਦੋਂ ਉਪਾਧੀ ਹਾਸਲ ਕਰ ਲੈਂਦੇ ਹਨ ਅੱਜ ਵੇਖਿਆ ਗਿਆ ਉਨ੍ਹਾਂ ਨੂੰ ਉਡੀਕਿਆ ਜਾ ਰਿਹਾ ਸੀ। ਜਦੋਂ ਕੇ ਉੱਚ ਕੋਟੀ ਦੇ ਲੇਖਕ ਆਪਣਾ ਕਲਾਮ ਪੇਸ਼ ਕਰਨ ਲਈ ਬਰਨਾਲਾ ਬਠਿੰਡਾ ਹੋਰ ਦੂਰੀਆਂ ਤੋਂ ਪਹੁੰਚ ਚੁੱਕੇ ਸਨ।
ਉੱਭਰਦਾ ਤੇ ਲੋਕ ਸਰੋਕਾਰਾਂ ਦੀ ਗੱਲ ਕਰਨ ਵਾਲਾ ਕਵੀ ਜਤਿੰਦਰ ਭੁੱਚੋ ਦੀ ਕਵਿਤਾ ਦੱਸ ਰਹੀ ਸੀ ਕਿ ਆਉਣ ਵਾਲੇ ਸਮੇਂ ਦਾ ਪੰਜਾਬੀ ਸਾਹਿਤ ਦਾ ਇਕ ਖਾਸ ਥੰਮ ਹੋ ਨਿੱਬੜੇਗਾ । ਜਗਜੀਤ ਸਿੰਘ ਲੱਡਾ ਸੁਖਵਿੰਦਰ ਕੌਰ ਬੀਬਾ ਜੀ ਨੇ ਕਮਾਲ ਦੀ ਕਵਿਤਾ ਪੜ੍ਹੀ ਕੁਲਵੰਤ ਖਨੌਰੀ ਜੋ ਗੀਤਕਾਰ ਦੀ ਫੱਟੀ ਆਪਣੇ ਗਲ ਵਿੱਚ ਲਟਕਾ ਕੇ ਘੁੰਮਦੇ ਹਨ, ਜੋ ਕਵਿਤਾ ਪੇਸ਼ ਕੀਤੀ ਉਸ ਤੋਂ ਲੱਗਦਾ ਸੀ ਕਿ ਪੰਜਾਬੀ ਸਾਹਿਤ ਤੋਂ ਕੋਰੇ ਹਨ। ਛੋਟੀ ਉਮਰ ਦੀ ਉਭਰਦੀ ਕਵਿੱਤਰੀ ਪੂਜਾ ਤੋਂ ਇਲਾਵਾ ਹੋਰ ਬਹੁਤ ਸਾਰੇ ਸਾਹਿਤ ਪ੍ਰੇਮੀਆਂ ਨੇ ਇਸ ਕਵੀ ਦਰਬਾਰ ਵਿੱਚ ਭਾਗ ਲਿਆ ਇਸ ਮੌਕੇ ਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ ਤੇਜਾ ਸਿੰਘ ਸੁਤੰਤਰ ਤਾਂ ਹਾਲ ਦੇ ਸੈਕਟਰੀ ਸੁਖਦੇਵ ਸ਼ਰਮਾ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ । 22 ਨਵੰਬਰ 2022 ਇਸ ਸਾਹਿਤ ਸਭਾ ਦਾ ਸਾਲਾਨਾ ਸਮਾਗਮ ਪੰਜਾਬੀ ਸਾਹਿਤ ਦੇ ਹਰ ਰੰਗ ਵਿਚ ਰੰਗਿਆ ਹੋਇਆ ਤੇ ਯੋਗ ਸਾਹਿਤਕਾਰਾਂ ਨੂੰ ਇਨਾਮ ਪ੍ਰਦਾਨ ਕਰੇਗਾ। ਕੁੱਲ ਮਿਲਾ ਕੇ ਇਸ ਸਾਹਿਤ ਸਭਾ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਜੀ ਨੇ ਆਏ ਮਹਿਮਾਨਾਂ ਦਾ ਬਹੁਤ ਸੋਹਣੇ ਤਰੀਕੇ ਨਾਲ ਸਨਮਾਨ ਕੀਤਾ। ਸਟੇਜ ਸਕੱਤਰ ਰਾਜਿੰਦਰ ਰਾਜਨ ਦਾ ਪੇਸ਼ਕਾਰੀ ਦਾ ਢੰਗ ਇਕ ਮੀਲ ਪੱਥਰ ਸਾਬਤ ਹੋ ਨਿੱਬੜਿਆ।
– ਰਮੇਸ਼ਵਰ ਸਿੰਘ ਪਟਿਆਲਾ
9914880392