ਮਾਤਾ ਸੁਲੱਖਣੀ ਨਰਸਰੀ ਦੇ ਅਧਿਆਪਕਾਂ ਨੇ ਬੂਟੇ ਵੰਡਕੇ ਸ਼ਹੀਦੀ ਦਿਹਾੜਾ ਮਨਾਇਆ

ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਮੌਕੇ ਕਰਮਜੀਤ ਪੁਰ ਦੀ ਮਾਤਾ ਸੁਲੱਖਣੀ ਜੀ ਨਰਸਰੀ ਪਾਸੋਂ ਬੂਟੇ ਪ੍ਰਾਪਤ ਕਰਦੇ ਅਧਿਆਪਕਾਂ ਦਾ ਦ੍ਰਿਸ਼
ਕਪੂਰਥਲਾ (ਸਮਾਜ ਵੀਕਲੀ) (ਕੌੜਾ) : ਸਰਕਾਰੀ ਮਿਡਲ ਸਕੂਲ ਕਰਮਜੀਤ ਪੁਰ ਦੀ ਮਾਤਾ ਸੁਲੱਖਣੀ ਜੀ ਨਰਸਰੀ ਦੇ ਸੰਚਾਲਕ ਅਧਿਆਪਕਾਂ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ਸਕੂਲਾਂ ਨੂੰ ਬੂਟੇ ਵੰਡ ਕੇ ਮਨਾਇਆ। ਇਸੇ ਦੋਰਾਨ ਮਾਸਟਰ ਨਰੇਸ਼ ਕੋਹਲੀ ਦੀ ਅਗਵਾਈ ਹੇਠ ਵਣ-ਮਹਾਂਉਤਸਵ ਦੇ ਜਰੀਏ ਸ਼ਹੀਦਾਂ ਦੀ ਯਾਦ ਵਿੱਚ ਬੂਟੇ ਵੀ ਲਗਾਏ ਗਏ। ਮੁੱਖ ਮਹਿਮਾਨ ਬੀ ਐਮ ਲੈਕਚਰਾਰ ਸ਼ਰੀਰਕ ਸਿੱਖਿਆ ਸੁਰਜੀਤ ਸਿੰਘ ਤੇ ਕੋਚ ਸੁਖਵਿੰਦਰ ਸਿੰਘ ਮੋਠਾਂਵਾਲਾ ਨੇ ਵਿਦਿਆਰਥੀਆਂ ਅੰਦਰ ਵਾਤਾਵਰਣ ਦੀ ਅਲਖ ਜਗਾਉਣ ਲਈ  ਅਧਿਆਪਕਾਂ ਵਲੋਂ ਸਥਾਪਿਤ ਨਰਸਰੀ ਦੀ ਸ਼ਲਾਘਾ ਕੀਤੀ। ਇਸ ਮੋਕੇ ਦਲਜੀਤ ਸਿੰਘ ਜੰਮੂ, ਦੀਪਕ ਕਾਲੀਆ, ਰਾਜੇਸ਼, ਵਰਿੰਦਰ ਸਿੰਘ, ਅਸ਼ਵਨੀ ਕੁਮਾਰ, ਆਦਿ ਹਾਜਰ ਸਨ।
Previous articleਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪਰਮਿੰਦਰ ਸਿੰਘ ਨੂੰ ‘ਯੂਨੀਵਰਸਿਟੀ ਕਲਰ’ ਨਾਲ ਨਿਵਾਜਿਆ
Next articleਭਗਤ ਸਿੰਘ ਜੀ ਦਾ ਉਲ੍ਹਾਮਾਂ।