ਮਾਤਾ ਮਨਸਾ ਦੇਵੀ ਮੰਦਰ ’ਚ ਨਵਰਾਤਰ ਮੇਲਾ ਅੱਜ ਤੋਂ

ਪੰਚਕੂਲਾ ਸਥਿਤ ਮਾਤਾ ਮਨਸਾ ਦੇਵੀ ਦੇ ਮੇਲੇ ਵਿੱਚ ਹਰ ਸਾਲ ਨੌਂ ਦਿਨਾਂ ਦੇ ਨਵਰਾਤਰ ਮੇਲੇ ’ਚ ਲੱਖਾਂ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ। ਮਾਤਾ ਮਨਸਾ ਦੇਵੀ ਦਾ ਮੰਦਿਰ ਧਾਰਮਿਕ ਗ੍ਰੰਥ ਤੰਤਰ ਚੂੜਾ ਮਨੀ ਵਿੱਚ 51 ਸ਼ਕਤੀ ਪੀਠਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਇਸ ਮੰਦਿਰ ਦਾ ਇਤਿਹਾਸ ਦਸਦਾ ਹੈ ਕਿ ਮਹਾਰਾਜਾ ਅਮਰ ਸਿੰਘ ਨੇ ਸਾਲ 1767 ਵਿੱਚ ਇਸ ਮੰਦਿਰ ਦਾ ਨਿਰਮਾਣ ਕਰਵਾਇਆ ਸੀ।
ਇਤਿਹਾਸ ਅਨੁਸਾਰ 1778 ਵਿਚ ਇਸ ਮੰਦਿਰ ਦਾ ਕਾਫੀ ਹਿੱਸਾ ਬਣਵਾਇਆ ਸੀ। ਸ਼ਿਵ ਪੁਰਾਣ ਦੀ ਕਥਾ ਵਿੱਚ ਵੀ ਮਾਤਾ ਮਨਸਾ ਦੇਵੀ ਦੇ ਮੰਦਿਰ ਦਾ ਇਤਿਹਾਸ ਪ੍ਰਾਪਤ ਹੁੰਦਾ ਹੈ। ਸ਼ਿਵ ਪੁਰਾਣ ਦੀ ਕਥਾ ਅਨੁਸਾਰ ਇਹ 101 ਸ਼ਕਤੀ ਪੀਠਾਂ ਵਿਚੋਂ ਇੱਕ ਹੈ। ਮੰਦਿਰ ਦੀ ਪਰਿਕਰਮਾ ਵਿੱਚ 300 ਸਾਲ ਪੁਰਾਣੇ ਧਰਮ-ਕਰਮ ਨਾਲ ਸਬੰਧਤ ਚਿੱਤਰਕਾਰ ਅੰਗਦ ਦੇ ਬਣਾਏ ਹੋਏ ਚਿੱਤਰ ਅੱਜ ਵੀ ਮੌਜੂਦ ਹਨ। ਇਨ੍ਹਾਂ ਚਿੱਤਰਾਂ ਵਿੱਚ ਦੇਵੀ ਮਾਤਾ ਦੇ ਚਿੱਤਰ, ਰਾਮ ਦਰਬਾਰ ਦੇ ਚਿੱਤਰ, ਕ੍ਰਿਸ਼ਨ ਲਿਲਾਵਾਂ ਦੇ ਚਿੱਤਰ ਅਤੇ ਸ਼ਿਵ ਪੁਰਾਣ ਦੀ ਕਥਾ ਅਨੁਸਾਰ ਉਸ ਵੇਲੇ ਦੇ ਪਾਤਰਾਂ ਦੇ ਚਿੱਤਰ ਮੌਜੂਦ ਹਨ। ਦੱਸਿਆ ਜਾਂਦਾ ਹੈ 1840 ਵਿੱਚ ਪਟਿਆਲਾ ਦੇ ਮਹਾਰਾਜਾ ਕਰਮ ਸਿੰਘ ਨੇ ਪਟਿਆਲੇ ਵਾਲੇ ਮੰਦਿਰ ਦਾ ਨਿਰਮਾਣ ਕੀਤਾ ਅਤੇ ਇਸ ਮੰਦਿਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਗੁਬੰਦ ਇੰਨਾ ਜ਼ਿਆਦਾ ਉੱਚਾ ਸੀ ਕਿਸੇ ਵੇਲੇ ਮਹਾਰਾਜੇ ਦੇ ਮਹਿਲ ਤੋਂ ਮੰਦਿਰ ਦਾ ਗੁੰਬਦ ਦਿਖਾਈ ਦਿੰਦਾ ਸੀ ਤੇ ਮਹਾਰਾਜਾ ਪਟਿਆਲਾ ਕਰਮ ਸਿੰਘ ਆਪਣੇ ਮਹਿਲ ਤੋਂ ਇਸ ਮੰਦਿਰ ਦੇ ਗੁੰਬਦ ਦੇ ਦਰਸ਼ਨ ਕਰਕੇ ਮੱਥਾ ਟੇਕ ਲੈਂਦੇ ਸੀ। ਮਾਤਾ ਮਨਸਾ ਦੇਵੀ ਮੰਦਿਰ ਵਿਚ ਮਾਤਾ ਦੀ ਸਫੇਦ ਸੰਗ-ਮਰਮਰ ਦੀ ਮੂਰਤੀ ਸੁਸ਼ੋਭਿਤ ਹੈ ਅਤੇ ਇਸ ਦੇ ਅੱਗੇ ਦੇਵੀ ਦੀਆਂ ਇਤਿਹਾਸਿਕ ਪਿੰਡੀਆਂ ਸਸ਼ੋਭਿਤ ਹਨ। ਮੰਦਿਰ ਦੇ ਪਿੱਛੇ ਸਤੀ ਮਾਤਾ ਦਾ ਮੰਦਿਰ ਹੈ। ਇਲਾਕੇ ਦੇ ਲੋਕਾਂ ਅਨੁਸਾਰ ਮਾਤਾ ਮਨਸਾ ਦੇਵੀ ਮੰਦਿਰ ਵਿੱਚ ਚੰਡੀਗੜ੍ਹ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕੀ ਇਸ ਮੰਦਿਰ ਨੂੰ ਆਪਣੀ ਕੁੱਲ ਦੇਵੀ ਦਾ ਮੰਦਿਰ ਮੰਨਦੇ ਸਨ ਅਤੇ ਵਿਆਹ ਸ਼ਾਦੀਆਂ ਵੇਲੇ ਇਸ ਮੰਦਿਰ ਵਿੱਚ ਜਾ ਕੇ ਆਪਣੀ ਕੁਲ ਦੇਵੀ ਨੂੰ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕਰਦੇ ਸਨ। ਮਾਤਾ ਮਨਸਾ ਦੇਵੀ ਮੰਦਿਰ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਪੁਰਾਣੀ ਭਜਨ ਲਾਲ ਸਰਕਾਰ ਸ਼ੁਰੂ ਕੀਤੀ ਗਈ ਅਤੇ ਇਸ ਨੂੰ ‘ਮਾਤਾ ਮਨਸਾ ਦੇਵੀ ਪੂਜਾ ਸਥਲ ਬੋਰਡ’ ਬਣਾ ਦਿੱਤਾ ਗਿਆ। ਉਸ ਵੇਲੇ ਤੋਂ ਲੈ ਕੇ ਹੁਣ ਤੱਕ ਇੱਥ ਵਿਕਾਸ ਕਾਰਜ ਜ਼ੋਰਾਂ ’ਤੇ ਹਨ।

Previous articleਸ੍ਰੀਨਗਰ ਕੇਂਦਰੀ ਜੇਲ੍ਹ ਵਿੱਚ ਮੁਲਾਜ਼ਮਾਂ ਤੇ ਕੈਦੀਆਂ ਵਿਚਾਲੇ ਟਕਰਾਅ
Next articleਸੌ ਸਾਲਾਂ ’ਚ ਬਦਲਿਆ ਜੱਲ੍ਹਿਆਂਵਾਲਾ ਬਾਗ ਨੇੜਲੇ ਇਲਾਕਿਆਂ ਦਾ ਸਰੂਪ