ਨੂਰਮਹਿਲ – (ਹਰਜਿੰਦਰ ਛਾਬੜਾ) ਮਾਂਵਾ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ”, ਅਤੇ “ਮਾਂ ਜਿਹਾ ਘਣਛਾਵਾਂ ਬੂਟਾ, ਮੈਨੂੰ ਨਜ਼ਰ ਨਾ ਆਏ, ਆਦਿਕ ਸੁਨਿਹਰੀ ਬੋਲ-ਮਾਂਵਾਂ ਨੂੰ ਮੰਮਤਾ ਮੂਰਤ ਹੋਣ ਦਾ ਇੱਕ ਸਤਿਕਾਰਤ ਸੁਨੇਹਾ ਹੈ। ਤਾਹੀਉ ਤਾ ਕੈਹਦਂੇ ਨੇ ਮਾਂਵਾਂ ਦਾ ਕੋਈ
ਦੇਣਾ ਨਹੀ ਦੇ ਸਕਦਾ। ਮਾਂ ਦਾ ਕਰਜ਼ਾ ਮਨੁੱਖ ਕਦੇ ਵੀ ਨਹੀ ਲਾਹ ਸਕਦਾ। ਸੱਚ ਹੈ ਕਿ, “ਇੱਕ ਵਾਰ ਜੇ ਤੁਰ ਜਾਣ ਮਾਵਾਂ, ਮੁੜ ਕੇ ਲੱਭਦੀਆਂ ਨਹੀ।
ਸਾਡੇ ਬਹੁਤ ਹੀ ਪਿਆਰੇ ਵੀਰ ਤੇ ਪੰਜਾਬੀ ਮਾਂ ਬੋਲੀ ਦੇ ਸਪੂਤ ਦੀਪਾਂ ਬਾਠ (ਨੂਰਮਹਿਲ) ਦੁਨੀਆਂ ਦੇ ਅਮੀਰ ਦੇਸ਼ ਦੁਬਈ ਵਿੱਚ ਰਹਿ ਕੇ ਵੀ ਤੇ ਕਾਰੋਬਾਰ ਵਿੱਚ ਮਸ਼ਰੂਫ ਹੋਣ ਦੇ ਬਾਵਜੂਦ ਪੰਜਾਬੀ ਸੱਭਿਆਂਚਾਰ ਦੀ ਅਤੇ ਮਹਿਮਾਨ ਪੰਜਾਬੀਆਂ ਦੀ ਤਹਿ ਦਿਲ ਤੋ ਸੇਵਾ ਕਰਦਾ ਹੈ। ਉਨ੍ਹਾ ਦੇ ਮਾਤਾ ਚਰਨ ਕੌਰ , ਬੀਤੇ ਦਿਨੀ ਸੰਖੇਪ ਬਿਮਾਰੀ ਪਿੱਛੋ ਸੁਰਗਵਾਸ ਹੋ ਗਏ ਸਨ। ਮਾਤਾ ਚਰਨ ਕੌਰ ਬਹੁਤ ਹੀ ਮਿੱਠ ਬੋਲੜੇ ਤੇ ਨਿਮਰਤਾ ਦੇ ਪੁਜਾਰੀ ਸਨ । ਹਰੇਕ ਲੋੜਵੰਦ ਦੀ ਸਹਾਇਤਾ ਕਰਨਾ ਉਨ੍ਹਾ ਦੀ ਫਿਤਰਤ ਸੀ। ਮਾਤਾ ਚਰਨ ਕੌਰ ਦੀ ਅੰਤਿਮ ਅਰਦਾਸ ਉਨ੍ਹਾ ਦੇ ਪਿੰਡ ਬਾਠ ਵਿਖੇ ਗੁਰੂ ਘਰ ਵਿੱਚ ਕੀਤੀ ਗਈ ਅਤੇ ਕੀਰਤਨੇ ਜਥੇ ਨੇ ਧੁਰ ਕੀ ਬਾਣੀ ਦਾ ਵੈਰਾਗਮਈ ਕੀਰਤਨ ਕੀਤਾ। ਬਾਦ ਵਿੱਚ ਸ਼ੋਕ ਸਮਾਗਮ ਵਿੱਚ ਪਹੁੰਚੇ ਸ੍ਰੀ ਰਾਮ ਮੂਰਤੀ ਕੋਟੀਆਂ, ਸੰਦੀਪ ਸਿੰਘ ਲੰਬੜਦਾਰ, ਡਾਕਟਰ ਦਵਿੰਦਰ ਪਾਲ ਚਾਹਲ, ਪੰਮਾ ਸਰਪੰਚ ਬਾਠ, ਗੁਰਮੇਲ ਸਿੰਘ ਨਾਹਲ, ਰਕੇਸ਼ ਕਲੇਰ ਅਤੇ ਨਗਰ ਨਿਵਾਸੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ।