ਮਾਣਯੋਗ ਅਦਾਲਤ ਵੱਲੋਂ ਸਿੱਟ ਦੀ ਰਿਪੋਰਟ ਖ਼ਾਰਜ ਕਰਨ ਅਤੇ ਕੇਸ ਦੀ ਫਾਈਲ ਬੰਦ ਕਰਨ ਦੇ ਵਿਰੋਧ ਵਿੱਚ ਜੱਜ ਦੇ ਨਾਂ ਮੰਗ ਪੱਤਰ ਸੌਂਪਿਆ

ਕੈਪ ਸ਼ਨ -- ਮੁੱਖ ਜੱਜ ਦੇ ਨਾਂਅ ਮੰਗ ਪੱਤਰ ਥਾਣਾ ਸਦਰ ਕਪੂਰਥਲਾ ਦੇ ਐੱਸ ਐੱਚ ਓ ਗੁਰਦਿਆਲ ਸਿੰਘ ਨੂੰ ਸੌਂਪਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਪੂਰਥਲਾ ਦੇ ਅਹੁਦੇਦਾਰ ਆਗੂ-

ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੀਤੇ ਅਪਮਾਨ ਦੇ ਦੋਸ਼ੀਆਂ ਅਤੇ ਸਿੱਖ ਕੌਮ ਦੇ ਕਾਤਲਾਂ ਦੀ ਜਾਂਚ ਲਈ ਦੀ ਅਗਵਾਈ ਹੇਠ ਬਣੀ ਸੱਟ ਦੀ ਜਾਂਚ ਰਿਪੋਰਟ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਮੰਦਭਾਵਨਾ ਪਤੀ ਇਨਕਾਰ ਦਾ ਕਾਰਨ ਅਤੇ ਫਰੀਦਕੋਟ ਅਦਾਲਤ ਵੱਲੋਂ ਇਸ ਸਬੰਧੀ ਫਾਈਲ ਨੂੰ ਬੰਦ ਕਰਨ ਦੇ ਵਿਰੋਧ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕਪੂਰਥਲਾ ਇਕਾਈ ਦੇ ਪ੍ਰਧਾਨ ਜਥੇ ਨਰਿੰਦਰ ਸਿੰਘ ਖੁਸਰੋਪੁਰ ਦੀ ਅਗਵਾਈ ਹੇਠ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਮੁੱਖ ਜੱਜ ਦੇ ਨਾਂ ਇੱਕ ਲਿਖਤੀ ਮੰਗ-ਪੱਤਰ ਸਥਾਨਕ ਜ਼ਿਲ੍ਹਾ ਕਚਹਿਰੀਆਂ ਵਿਖੇ ਥਾਣਾ ਸਦਰ ਕਪੂਰਥਲਾ ਦੇ ਐੱਸ ਐੱਚ ਓ ਗੁਰਦਿਆਲ ਸਿੰਘ ਨੂੰ ਸੌਂਪਿਆ ।

ਸ਼੍ਰੋਮਣੀ ਯੂਥ ਅਕਾਲੀ ਦਲ ( ਅੰਮ੍ਰਿਤਸਰ) ਕਪੂਰਥਲਾ ਦੇ ਪ੍ਰਧਾਨ ਮੁਖਤਿਆਰ ਸਿੰਘ ਸੋਢੀ ਡਡਵਿੰਡੀ , ਰਾਜਿੰਦਰ ਸਿੰਘ ਫੋਜੀ, ਹਰਜੀਤ ਸਿੰਘ ਸੰਧੂ ਵਕੀਲ, ਐਡਵੋਕੇਟ ਨੂਰ, ਮਹਾਂ ਸਿੰਘ ਸੰਧੂ ਚੱਠਾ, ਭਾਈ ਸਿਮਰਜੀਤ ਸਿੰਘ ਬਰਿਆਰ, ਮਹਿੰਦਰ ਸਿੰਘ ਭਟਨੁਰਾ, ਅਰਸ਼ਦੀਪ ਸਿੰਘ ਬਲੋਚਕ,ਅਤੇ ਬਿਕਰਮਜੀਤ ਸਿੰਘ ਬੇਗੋਵਾਲ ਆਦਿ ਦੀ ਹਾਜਰੀ ਦੌਰਾਨ ਵਫ਼ਦ ਦੀ ਅਗਵਾਈ ਕਰਦਿਆਂ ਜਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ( ਅੰਮ੍ਰਿਤਸਰ) ਕਪੂਰਥਲਾ ਨੇ ਕਿਹਾ 01 ਜੂਨ 2015 ਨੂੰ ਬਰਗਾੜੀ ਵਿਖੇ ਸਰਬੱਤ ਦੇ ਭਲੇ ਦੀ ਸੋਚ ਦਾ ਸੰਦੇਸ਼ ਦੇਣ ਵਾਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨਾਲ ਬੇਅਦਬੀ ਦੀ ਮੰਦਭਾਗੀ ਘਟਨਾ ਵਾਪਰੀ ਜਿਸ ਨੇ ਸਿੱਖ ਪੰਥ ਦੇ ਹਤੇਸ਼ੀਆਂ ਦੇ ਹਿਰਦੇ ਵਲੂੰਧਰ ਦਿੱਤੇ ।

ਉਨ੍ਹਾਂ ਕਿਹਾ ਕਿ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲੇ ਵਿਅਕਤੀ ਦਾ ਚਿਹਰਾ ਬੇਨਕਾਬ ਕਰਨ ਲਈ ਸਮੇਂ ਦੀ ਸਰਕਾਰ ਵੱਲੋਂ ਵਿਜੇ ਕੁੰਵਰ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਜਾਂਚ ਕਮੇਟੀ ਸਿੱਟ ਦਾ ਗਠਨ ਕੀਤਾ ਗਿਆ , ਜਿਸ ਵੱਲੋਂ ਲੰਬੀ ਅਤੇ ਬਰੀਕੀ ਨਾਲ ਕੀਤੀ ਜਾਂਚ ਦੀ ਤਿਆਰ ਕੀਤੀ ਰਿਪੋਰਟ ਨੂੰ ਮਾਣਯੋਗ ਅਦਾਲਤ ਵੱਲੋਂ ਖਾਰਜ ਕੀਤਾ ਗਿਆ ਹੈ ਅਤੇ ਫਰੀਦਕੋਟ ਅਦਾਲਤ ਵੱਲੋਂ ਇਸ ਸਬੰਧੀ ਫਾਈਲ ਬੰਦ ਕਰਨ ਦੇ ਜਾਰੀ ਕੀਤੇ ਹੁਕਮਾਂ ਨੇ ਸਿੱਖ ਪੰਥ ਦੇ ਹਤੈਸ਼ੀਆ ਦੇ ਮਨਾਂ ਨੂੰ ਡੂੰਘੀ ਅਤੇ ਵੱਡੀ ਠੇਸ ਪਹੁੰਚਾਈ ਹੈ , ਜਿਸ ਨੂੰ ਮੁੱਖ ਰੱਖਦਿਆਂ ਹੋਇਆਂ ਮਾਣਯੋਗ ਸੁਪਰੀਮ ਕੋਰਟ ਅਤੇ ਮਾਨਯੋਗ ਹਾਈਕੋਰਟ ਦੇ ਮੁੱਖ ਜੱਜ ਸਾਹਿਬਾਨ ਉਕਤ ਬਰਗਾੜੀ ਕਾਂਡ ਅਤੇ ਬਹਿਬਲਕਲਾਂ ਕੇਸ ਦੀ ਜਾਂਚ ਨੂੰ ਬੰਦ ਨਾ ਕਰਨ ਦਾ ਹੁਕਮ ਜਾਰੀ ਕਰਨ ਅਤੇ ਸਿੱਟ ਦੀ ਰਿਪੋਰਟ ਉੱਤੇ ਮੁੜ ਵਿਚਾਰ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲੇ ਮੁੱਖ ਦੋਸ਼ੀਆਂ ਨੂੰ ਬੇਨਕਾਬ ਕਰਨ ਵਿਚ ਆਪਣਾ ਸੰਵਿਧਾਨਕ ਯੋਗਦਾਨ ਪਾਉਣ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰੋ ਔਜਲਾ ਦੁਆਰਾ ਪਲੇਠੀ ਕਾਵਿ ਪੁਸਤਕ “ਮਾਂ ਵਰਗੀ ਕਵਿਤਾ ” ਦੀ ਕਾਪੀ ਸਾਬਕਾ ਮੰਤਰੀ ਡਾਕਟਰ ਉਪਿੰਦਰਜੀਤ ਕੌਰ ਨੂੰ ਭੇਂਟ
Next articleਲੈ ਲਵੋ ਸੇਧ