ਮਾਘੀ ਸਿੰਹੁ ਬਨਾਮ ਫੱਗਣ ਸਿਆਂ

ਰੋਮੀ ਘੜਾਮੇਂ ਵਾਲਾ 

(ਸਮਾਜ ਵੀਕਲੀ)

ਮਫ਼ਲਰ ਲਾਹ ਕੇ ਟੋਪੀ ਪਾ ਲਈ
ਕੰਨ ਕਰ ਲੲੇ ਨੰਗੇ।
ਕਿਉਂਕਿ ਮੁੱਕ ਚੱਲੇ ਨੇ ਸੱਜਣੋਂ
ਸ਼ੀਤ-ਲਹਿਰ ਦੇ ਪੰਗੇ।
ਬਿਨ ਦਸਤਾਨੇ ਟੂ-ਵ੍ਹੀਲਰ ਦੀ
ਲੱਗ ਪਈ ਹੋਣ ਸਵਾਰੀ।
ਇੰਨਰ, ਲੋਈਆਂ, ਜੈਕਟਾਂ ਤੁਰ ਪਏ
ਸਾਰੇ ਵੱਲ ਅਲਮਾਰੀ।
ਸੂਰਜ ਦਾ ਚਾਨਣ ਜਿਉਂ ਵਧਿਆ
ਬਨਸਪਤੀ ਲਹਿਰਾਈ।
ਫੁੱਲ, ਪੱਤੀਆਂ, ਕਲੀਆਂ ਨੇ ਕੁਦਰਤ
ਲਾੜੀ ਵਾਂਗ ਸਜਾਈ।
‘ਆਈ ਬਸੰਤ ਪਾਲਾ਼ ਉੜੰਤ’
ਕਹਿੰਦੇ ਸੱਚ ਸਿਆਣੇ।
ਪਿੰਡ ਘੜਾਮੇਂ ‘ਲੋਹਾ ਮੰਨਦੇ’
ਰੋਮੀ ਵਰਗੇ ਨਿਆਣੇ।
*ਮਾਘੀ ਸਿੰਹੁ ਦੇ ਰਾਜ ਨੇ ਰੱਜ ਕੇ
ਹੱਡ ਪੈਰ ਸੀ ਠਾਰੇ।
#ਫੱਗਣ ਸਿਆਂ ਨੇ ਲਾਈ ਬਹਾਰਾਂ
ਰਲ਼ਮਿਲ ਲੳੁ ਨਜ਼ਾਰੇ।
ਸਾਰੇ ਰਲ਼ਮਿਲ ਲੳੁ ਨਜ਼ਾਰੇ।
ਮਿੱਤਰੋ ਰਲ਼ਮਿਲ ਲੳੁ ਨਜ਼ਾਰੇ।
ਰੋਮੀ ਘੜਾਮੇਂ ਵਾਲਾ। 
                   9855281105
Previous articleਧੀਏ ਨੀ ਮੇਰੇ ਪੰਜਾਬ ਦੀਏ
Next articleMemorial of Maj Khathing who set up Indian control over Tawang to come up