ਮਾਂ

ਪ੍ਰੀਤ ਘੱਲ ਕਲਾਂ

(ਸਮਾਜ ਵੀਕਲੀ)

ਮੇਰੇ ਸੁਣਨ ਦੇ ਵਿੱਚ ਹੀ ਆਇਆਂ ਮਾਂ
ਨਾਂ ਦੇਖਿਆਂ ਨਾਂ ਕਿਸੇ ਦਿਖਾਇਆ ਮਾਂ
ਮੈਂ ਝੱਟ ਪਹਿਚਾਣ ਲਊ ਜਦ ਕਿਧਰੋਂ
ਮੇਰੇ ਸਾਹਮਣੇ ਆਣ ਖਲੋਵੇਗਾ
ਜੇ ਰੱਬ ਹੋਇਆਂ ਇਸ ਦੁਨੀਆਂ ਤੇ
ਮਾਂ ਤੇਰੇ ਵਰਗਾ ਹੋਵੇਗਾ….
ਪੀੜਾਂ ਸਹਿ ਕੇ ਮੈਨੂੰ ਜੰਮਣ ਦੀਆਂ
ਮਾਂ ਰੋਗ ਲਵਾ ਲਏ ਲੱਖਾਂ ਤੂੰ
ਜੇ ਬੁਖਾਰ ਵੀ ਮੈਨੂੰ ਚੜ੍ਹ ਜਾਂਦਾ
ਭਰ ਆਉਨੀ ਏ ਅੱਖਾਂ ਤੂੰ
ਮੇਰਾ ਰੋਮ ਰੋਮ ਕਰਜਾਈ ਤੇਰਾ
ਤੈਥੋਂ ਕੀ ਦਾਸ  ਲਕੋਵੇਗਾ
ਜੇ ਰੱਬ ਹੋਇਆਂ ਇਸ ਦੁਨੀਆਂ ਤੇ
ਮਾਂ ਤੇਰੇ ਵਰਗਾ ਹੋਵੇਗਾ….
ਮੇਰੀ ਜ਼ਿੰਦਗੀ ਤੇਰੀ ਇਮਾਨਤ ਏ
ਭੁੱਲਿਆਂ ਨਾ ਕਦੇ ਭੁਲਾਵੇਗਾ
ਪ੍ਰੀਤ ਘੱਲਾਂ ਦਾ ਮਾਂ ਰਾਣੀ
ਤੈਨੂੰ ਗੀਤਾਂ ਦੇ ਵਿੱਚ ਗਾਵੇਗਾ
ਜੇ ਮਿਲੇ ਮੌਕਾ ਤੇ ਮੇਰੀ ਮਾਂ
ਤੇਰੇ ਭਾਰ ਦੁੱਖਾਂ ਦਾ ਢੋਵੇਗਾ
ਜੇ ਰੱਬ ਹੋਇਆਂ ਇਸ ਦੁਨੀਆਂ ਤੇ
ਮਾਂ ਤੇਰੇ ਵਰਗਾ ਹੋਵੇਗਾ….
    ਪ੍ਰੀਤ ਘੱਲ ਕਲਾਂ
9814489287
Previous articleਸੰਤ ਸੀਚੇਵਾਲ ਤੋਂ ਪੜ੍ਹਿਆ ਆਨਲਾਈਨ ਸੰਸਦ ਮੈਂਬਰਾਂ ਨੇ ਵਾਤਾਵਰਨ ਦਾ ਪਾਠ
Next articleਨਜ਼ਮ