ਮਾਂ ਬੋਲੀ

ਸੋਨੂੰ ਮੰਗਲੀ

(ਸਮਾਜ ਵੀਕਲੀ)

ਇੰਗਲਿਸ਼ ਵਾਲ਼ੀ ਵਗੇ ਹਨ੍ਹੇਰੀ
ਉੱਤੋਂ ਹਿੰਦੀ ਬਣ ਗਈ ਵੈਰੀ
ਪੰਜ ਆਬਾਂ ਦੀ ਰਾਣੀ ਸੀ
 ਜੋ ਬਣਕੇ ਰਹਿ ਗਈ ਗੋਲੀ
ਸਾਂਭ ਲਓ ਪੰਜਾਬੀਓ
ਨਹੀਂ ਮੁੱਕ ਜਾਣੀ ਮਾਂ ਬੋਲੀ
ਗਰੂਆਂ ,ਪੀਰਾਂ ਜਾਈ ਨੂੰ
ਕਿਉਂ ਘਰ ਚੋਂ ਜਾਂਦੇ ਕੱਢੀ
ਹੈਲੋ ਹੈਲੋ ਕਰਦਿਆਂ ਨੇ
ਕਿਉਂ ਫਤਿਹ ਬੁਲਾਉਣੋਂ ਛੱਡੀ
ਜੀਹਦੇ ਨਾਲ ਸੀ ਰਿਸ਼ਤਾ ਗੂੜ੍ਹਾ
ਬੱਚਿਆਂ ਤਾਈਂ ਨੂੰ ਭੁੱਲਿਆ ਊੜਾ
ਹੱਥੀਂ ਆਪਣੇ ਵਿਰਸੇ ਨੂੰ
ਕਿਉਂ ਜਾਂਦੇ ਮਿੱਟੀ ਰੋਲ਼ੀ
ਸਾਂਭ ਲਵੋ ਪੰਜਾਬੀਓ
ਵਿਚ 47 ਦੋ ਥਾਂ ਵੰਡੀ
ਰੋਈ ਤੇ ਕੁਰਲਾਈ
ਦਿੱਲੀ ਵਾਲ਼ੇ ਜਾਂਦੇ ਉੱਤੋਂ
ਤੇਲ ਜੜਾਂ ਵਿਚ ਪਾਈ
ਮਾੜੇ ਰੱਖਦੇ ਨੇ ਮਨਸੂਬੇ
ਲੈ ਗਏ  ਖੋਹ ਪੰਜਾਬੀ ਸੂਬੇ
ਹੱਕ ਮਾਰਦੀ ਆਈ ਸਾਡੇ
ਇਹ ਠੱਗਾਂ ਦੀ ਟੋਲੀ
ਸਾਂਭ ਲਵੋ ਪੰਜਾਬੀਓ
ਨਾਨਕ ,ਬੁੱਲ੍ਹੇ ਸ਼ਾਹ ਫ਼ਰੀਦ
ਜਿਹੇ ਇਸਦੇ ਪੁੱਤਰ ਪਿਆਰੇ
ਵਾਰਿਸ, ਹਾਸ਼ਮ, ਬਾਹੂ ਦੇ
ਅਸੀਂ ਜਾਈਏ ਵਾਰੇ ਵਾਰੇ
ਜੱਗੇ, ਜਿਉਣੇ, ਸੁੱਚੇ, ਦੁੱਲੇ
ਕਾਹਤੋਂ ਚੇਤਿਆਂ ਵਿਚੋਂ ਭੁੱਲੇ
” ਸੋਨੂੰ ਮੰਗਲ਼ੀ ” ਵਾਲ਼ੇ ਦੀ ਗੱਲ
ਕਰਿਓ ਨਾ ਅਣਗੌਲੀ
ਸਾਂਭ ਲਵੋ ਪੰਜਾਬੀਓ
ਸੋਨੂੰ ਮੰਗਲ਼ੀ
Previous articleਮੇਰੀ ਬੋਲੀ ਪੰਜਾਬੀ ਬੋਲੀ।
Next articleਰੁਲ਼ਦੂ ਕੋਠੇ ਚੜ੍ ਕੇ ਕੂਕਿਆ