ਮਾਂ ਤਾਂ ਆਖਿਰ ਮਾਂ ਹੁੰਦੀ ਹੈ
ਮਾਂ ਡੈਣ ਬਣ ਜਾਏਗੀ
ਕਦੇ ਸੋਚਿਆ ਨਹੀਂ ਸੀ।
ਜੋ ਰੌਣਾ ਨਹੀਂ ਬਰਦਾਸ਼ਤ
ਕਰਦੀ ਆਪਣੇ ਬੱਚੇ ਦਾ
ਹੱਥੀਂ ਮਾਰ ਮੁਕਾਏ ਗੀ
ਕਦੇ ਸੋਚਿਆ ਨਹੀਂ ਸੀ।
ਨੌਂ ਮਹੀਨੇ ਪੇਟ ਚੌ ਰੱਖਕੇ
ਇਸ ਜਗ ਤੇ ਲਿਆ ਕੇ
ਹੱਥੀਂ ਜਗ ਤੋਂ ਕੂਚ ਕਰਾਏਗੀ
ਕਦੇ ਸੋਚਿਆ ਨਹੀਂ ਸੀ।
ਅਮ੍ਰਿਤ ਵਰਗਾ ਆਪਣਾ
ਦੁੱਧ ਜ਼ਹਿਰ ਬਣ ਜਾਏਗਾ
ਵਾੜ ਖੇਤ ਨੂੰ ਖਾਏਗੀ
ਕਦੇ ਸੋਚਿਆ ਨਹੀਂ ਸੀ।
ਕੀ ਦੋਸ਼ ਸੀ ਮਾਸੂਮਾਂ ਦਾ
ਕੀ ਖਨਾਮੀ ਕੀਤੀ ਸੀ
ਐਨੀ ਵੱਡੀ ਸਜ਼ਾ ਸੁਣਾਏਗੀ
ਕਦੇ ਸੋਚਿਆ ਨਹੀਂ ਸੀ।
ਸਭ ਤੋਂ ਉੱਚਾ ਤੇ ਸੁੱਚਾ
ਦਰਜਾ ਮਾਂ ਦੀ ਮਮਤਾ ਦਾ
ਮਮਤਾ ਏਹੇ ਰੰਗ ਦਿਖਾਏਗੀ।
ਕਦੇ ਸੋਚਿਆ ਨਹੀਂ ਸੀ।
ਕੀ ਮਜਬੂਰੀ ਸੀ
ਕਿਉਂ ਏਡਾ ਕਹਿਰ ਗੁਜਾਰ ਦਿੱਤਾ
ਮਾਂ ਵੀ ਏਹੇ ਚੰਦ ਚੜਾਏਗੀ।
ਕਦੇ ਸੋਚਿਆ ਨਹੀਂ ਸੀ।
ਕਿਦਾਂ ਤੜਫਾ ਤੜਫਾ ਕੇ
ਮਾਰਿਆ ਹਾਏ ਮਾਸੂਮਾਂ ਨੂੰ
ਏਡੀ ਬੇਰਹਿਮ ਬਣ ਜਾਏਗੀ।
ਕਦੇ ਸੋਚਿਆ ਨਹੀਂ ਸੀ।
ਕੀ ਹੋਇਆ ਜੇ ਹੋ ਗਿਆ
ਸੀ ਇਸ਼ਕ ਕਿਤੇ
ਬਲੀ ਇਸ਼ਕ ਦੀ
ਬਾਲ ਚੜਾਏਗੀ।
ਕਦੇ ਸੋਚਿਆ ਨਹੀਂ ਸੀ।
ਐਨੀ ਨਫ਼ਰਤ ਹੁੰਦੀ ਨਹੀਂ
ਨਾਲ ਕਿਸੇ ਦੁਸ਼ਮਣ ਦੇ
ਆਪਣਿਆ ਤੇ ਕਹਿਰ ਢਾਹੇਗੀ।
ਕਦੇ ਸੋਚਿਆ ਨਹੀਂ ਸੀ।
ਦਲਜੀਤ ਵਹੀਣੀ ਵਾਲੀਆਂ
ਵਾਕਿਆ ਵੇਲਾ ਕਲਯੁਗ ਦਾ
ਮਾਂ ਡੈਣ ਰੂਪ ਬਣ ਜਾਏਗੀ
ਕਦੇ ਸੋਚਿਆ ਨਹੀਂ ਸੀ।
ਲੇਖਕ:- ਦਲਜੀਤ ਵਹੀਣੀ ਵਾਲੀਆਂ
ਮੋਬਾਈਲ ਨੰਬਰ 99150-21613
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly