ਲੰਡਨ, (ਰਾਜਵੀਰ ਸਮਰਾ ) (ਸਮਾਜ ਵੀਕਲੀ) – ਯੂ. ਕੇ ਚ 52 ਸਾਲਾ ਜਸਬੀਰ ਕੌਰ ਅਤੇ 51 ਸਾਲਾ ਰੁਪਿੰਦਰ ਸਿੰਘ ਬਾਸਨ ਦੇ ਕਤਲ ਮਾਮਲੇ ‘ਚ ਬਰਮਿੰਘਮ ਕਰਾਊਨ ਕੋਰਟ ਨੇ ਅਨਮੋਲ ਚਾਨਾ ਨੂੰ ਦੋਸ਼ੀ ਕਰਾਰ ਦਿੱਤਾ ਹੈ | ਅਦਾਲਤ ‘ਚ ਅਨਮੋਲ ਚਾਨਾ ਨੇ ਖ਼ੁਦ ਨੂੰ ਬੇਕਸੂਰ ਕਿਹਾ ਸੀ | 25 ਸਾਲਾ ਅਨਮੋਲ ਚਾਨਾ ਨੇ ਆਪਣੀ ਮਾਂ ਜਸਬੀਰ ਕੌਰ ਅਤੇ ਮਤਰੇਏ ਬਾਪ ਰੁਪਿੰਦਰ ਸਿੰਘ ਬਾਸਨ ਨੂੰ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਸੀ |
ਅਦਾਲਤੀ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਅਨਮੋਲ ਚਾਨਾ ਦਾ ਪਹਿਲਾਂ ਵੀ ਮਿ੍ਤਕਾਂ ਨਾਲ ਝਗੜਾ ਹੁੰਦਾ ਰਹਿੰਦਾ ਸੀ | ਅਨਮੋਲ ਚਾਨਾ ਕੋਲੋਂ ਤੇਜ਼ਧਾਰ ਹਥਿਆਰ ਵੀ ਪੁਲਿਸ ਨੇ ਬਰਾਮਦ ਕੀਤਾ ਸੀ ਅਤੇ ਉਸ ਦੀ ਕਾਰ ‘ਚੋਂ ਵੀ ਖ਼ੂਨ ਦੇ ਧੱਬੇ ਮਿਲੇ ਸਨ | ਬਰਮਿੰਘਮ ਕਰਾਊਨ ਕੋਰਟ ‘ਚ 12 ਮੈਂਬਰੀ ਜਿਊਰੀ ਨੇ ਕੇਸ ਨੂੰ ਸੁਣਿਆ ਅਤੇ ਤਿੰਨ ਘੰਟਿਆਂ ਬਾਅਦ ਸਮੁੱਚੀ ਜਿਊਰੀ ਨੇ ਅਨਮੋਲ ਚਾਨਾ ਨੂੰ ਦੋ ਕਤਲ ਮਾਮਲਿਆਂ ‘ਚ ਦੋਸ਼ੀ ਠਹਿਰਾਇਆ |