ਨਵੀਂ ਦਿੱਲੀ(ਸਮਾਜ ਵੀਕਲੀ): ਦੇਸ਼ ’ਚ ਵੈਕਸੀਨ ਦੀਆਂ 100 ਕਰੋੜ ਖੁਰਾਕਾਂ ਦਾ ਅੰਕੜਾ ਛੂਹਣ ਮਗਰੋਂ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਦੁਨੀਆ ਦੇ ਸਭ ਤੋਂ ਵੱਡੇ ਕੋਵਿਡ ਟੀਕਾਕਰਨ ਪ੍ਰੋਗਰਾਮ ਸਬੰਧੀ ਇਕ ਗੀਤ ਅਤੇ ਫਿਲਮ ਦਾ ਲਾਲ ਕਿਲੇ ਤੋਂ ਆਗਾਜ਼ ਕੀਤਾ। ਲਾਲ ਕਿਲੇ ’ਤੇ ਦੇਸ਼ ਦਾ ਸਭ ਤੋਂ ਵੱਡਾ ਖਾਦੀ ਦਾ ਝੰਡਾ (ਵਜ਼ਨ 1400 ਕਿਲੋ) ਵੀ ਰੱਖਿਆ ਗਿਆ ਹੈ ਜੋ ਪਹਿਲਾਂ ਗਾਂਧੀ ਜੈਅੰਤੀ ਮੌਕੇ ਲੇਹ ’ਚ ਲਹਿਰਾਇਆ ਗਿਆ ਸੀ। ਗੀਤ ਕੈਲਾਸ਼ ਖੇਰ ਨੇ ਗਾਇਆ ਹੈ। ਫਿਲਮ ’ਚ ਡਾਕਟਰਾਂ, ਨਰਸਾਂ ਅਤੇ ਹੋਰਨਾਂ ਵੱਲੋਂ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ’ਚ ਪਾਏ ਯੋਗਦਾਨ ਲਈ ਧੰਨਵਾਦ ਕੀਤਾ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly