ਮਹੇੜੂ ਛਿੰਝ ਮੇਲੇ ਚ ਪਟਕੇ ਦੀ ਕੁਸ਼ਤੀ ਚ ਪ੍ਰਿੰਸ ਕੋਹਾਲੀ ਨੇ ਬਾਜੀ ਮਾਰੀ ।

ਮਹਿਤਪੁਰ (ਨੀਰਜ ਵਰਮਾ)- ਗੁਰੂ ਅੰਗਦ ਦੇਵ ਜੀ ਛਿੰਝ ਕਮੇਟੀ ਮਹੇੜੂ ਵੱਲੋਂ ਛਿੰਝ ਮੇਲਾ  ਕਰਵਾਇਆ ਗਿਆ  ਜਿਸ ਚ ਪਟਕੇ ਦੀਆਂ ਤਿੰਨ ਕੁਸ਼ਤੀਆਂ ਹੋਈਆਂ। ਪਹਿਲੀ ਕੁਸ਼ਤੀ ਪ੍ਰਿੰਸ ਕੋਹਾਲੀ ਤੇ ਪ੍ਰਦੀਪ ਚੀਕਾ ਹਰਿਆਣਾ ਵਿਚਕਾਰ ਹੋਈ ਜਿਸ ਚ ਪ੍ਰਿੰਸ ਕੋਹਾਲੀ ਨੇ ਪ੍ਰਦੀਪ ਚੀਕਾ ਨੂੰ ਹਰਾਇਆ ਦੂਜੀ ਕੁਸ਼ਤੀ ਬਾਜ ਰੋਣੀ ਤੇ ਧਰਮਿੰਦਰ ਕੋਹਾਲੀ ਵਿਚਕਾਰ ਹੋਈ । ਜਿਸ ਚ ਬਾਜ ਰੋਣੀ ਨੇ ਧਰਮਿੰਦਰ ਕੋਹਾਲੀ ਨੂੰ ਹਰਾਇਆ ਤੇ ਤੀਜੀ ਕੁਸ਼ਤੀ ਬਿੰਦਾ ਬਿਸ਼ਨਪੁਰ ਅਤੇ ਮੇਜਰ ਲੀਲਾਂ ਵਿਚਕਾਰ ਹੋਈ  ਜੋ ਬਰਾਬਰ ਰਹੀ। ਕੁਸ਼ਤੀਆਂ ਠੀਕ 1 ਵਜੇ ਆਰੰਭ ਹੋਈਆਂ । ਜਿਸ ਚ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਲਾਡੀ ਸ਼ੇਰੋਵਾਲੀਆਂ ਤੇ ਸਵ. ਅਜੀਤ ਸਿੰਘ ਕੋਹਾੜ ਦਾ ਪੋਤਰਾ ਬਚਿੱਤਰ ਸਿੰਘ ਕੋਹਾੜ  ਪਹੁੰਚੇ। ਇਸ ਬਾਰੇ ਜਾਣਕਾਰੀ ਦਿੰਦੇ ਪ੍ਰਧਾਨ ਕੁਲਦੀਪ ਸਿੰਘ ਨੇ ਦੱਸਿਆਂ ਕਿ ਇਹ ਛਿੰਝ ਮੇਲਾ ਐਨ. ਆਰ. ਆਈ ਵੀਰਾਂ, ਦਸ਼ਮੇਸ਼ ਸਪੋਰਟਸ ਕਲੱਬ, ਗਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਡੀ. ਐਸ. ਪੀ ਮਨਜੀਤ ਸਿੰਘ, ਦਰਸ਼ਨ ਸਿੰਘ ਮਾਨ, ਬਲਬੀਰ ਸਿੰਘ ਕੰਦੋਲਾ, ਸੇਵਾ ਸਿੰਘ ਮਾਨ, ਬਲਵੰਤ ਸਿੰਘ ਸਮਰਾ ਆਦਿ ਹਾਜਰ ਸਨ।

Previous articleMay considers fourth bid to pass withdrawal deal
Next articleਹੋਰਨਾਂ ਗੁਰਦੁਆਰਿਆਂ ਵਾਂਗ ਸ੍ਰੀ ਹਰਿ ਮੰਦਰ ਸਾਹਿਬ ਦਾ ਸਿੱਧਾ ਪ੍ਰਸਾਰਨ 24 ਘੰਟੇ ਪ੍ਰਸਾਰਿਤ ਕੀਤਾ ਜਾਵੇ: ਅੰਮ੍ਰਿਤਸਰ ਵਿਕਾਸ ਮੰਚ