ਮਹਿਲਾ ਨੇ ਇਕੋ ਸਮੇਂ 10 ਬੱਚਿਆਂ ਨੂੰ ਦਿੱਤਾ ਜਨਮ, ਬਣਾਇਆ ਰਿਕਾਰਡ

ਕੇਪੈ ਟਾਊਨ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਜੁੜਵਾਂ ਬੱਚੇ ਹੋਣਾ ਅੱਜ ਦੇ ਸਮੇਂ ‘ਚ ਸਮੇਂ ‘ਚ ਆਮ ਗੱਲ ਹੈ ਕਿਉਂਕਿ ਕਦੇ-ਕਦੇ ਇਕ ਹੀ ਵਾਰ ਕਈ ਬੱਚਿਆਂ ਦੇ ਜਨਮ ਲੈਣ ਦੀਆਂ ਖਬਰਾਂ ਵੀ ਸਾਹਮਣੇ ਆ ਚੁੱਕੀਆਂ ਹਨ। ਪਰ ਇਸ ਵਾਰ ਇਕ ਮਹਿਲਾ ਨੇ ਸਾਰੇ ਰਿਕਾਰਡ ਤੋੜਦੇ ਹੋਏ ਇਕੱਠੇ 10 ਬੱਚਿਆਂ ਨੂੰ ਜਨਮ ਦਿੱਤਾ।

ਸਾਊਥ ਅਫਰੀਕਾ ਦੀ 37 ਸਾਲਾ ਗੋਸਿਆਮੀ ਥਮਾਰਾ ਸਿਟਹੋਲ ਨੇ ਦਾਅਵਾ ਕੀਤਾ ਹੈ ਕਿ ਉਸ ਨੇ 10 ਬੱਚਿਆਂ ਨੂੰ ਜਨਮ ਦਿੱਤਾ ਹੈ। ਜੇਕਰ ਇਹ ਗੱਲ ਸਹੀ ਸਾਬਤ ਹੁੰਦੀ ਹੈ ਤਾਂ ਇਹ ਆਪਣੇ ਆਪ ‘ਚ ਰਿਕਾਰਡ ਬਣ ਜਾਵੇਗਾ। ਕਿਉਂਕਿ ਇਸ ਤੋਂ ਪਹਿਲਾਂ 9 ਬੱਚਿਆਂ ਨੂੰ ਜਨਮ ਦੇਣ ਦਾ ਰਿਕਾਰਡ ਮਾਲੀ ਦੇ ਨਾਂ ਹੈ ਜਿਸ ਨੇ ਮਈ ‘ਚ ਹੀ ਇਹ ਰਿਕਾਰਡ ਕਾਈਮ ਕੀਤਾ ਸੀ।

ਚੰਗੀ ਗੱਲ ਇਹ ਹੈ ਕਿ ਇਹ ਸਾਰੇ ਬੱਚੇ ਸਿਹਤਮੰਦ ਹਨ। ਮਹਿਲਾ ਦੇ 10 ਬੱਚਿਆਂ ‘ਚੋਂ 7 ਲੜਕੇ ਅਤੇ 3 ਲੜਕੀਆਂ ਹਨ। ਸਿਟਹੋਲ ਨੇ ਦੱਸਿਆ ਕਿ ਉਹ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਸ਼ੁਰੂਆਤ ‘ਚ ਕਾਫੀ ਹੈਰਾਨ ਅਤੇ ਪ੍ਰੇਸ਼ਾਨ ਸੀ। ਸ਼ੁਰੂਆਤੀ ਦਿਨਾਂ ‘ਚ ਇਹ ਕਾਫੀ ਮੁਸ਼ਕਲ ਵੀ ਸੀ ਅਤੇ ਉਹ ਕਾਫੀ ਕਮਜ਼ੋਰ ਵੀ ਮਹਿਸੂਸ ਕਰ ਰਹੀ ਸੀ।Gosiame Thamara Sithole

ਇਸ ਦੇ ਲਈ ਸਾਰਾ ਕੁਝ ਕਰਨਾ ਮੁਸ਼ਕਲ ਹੋ ਰਿਹਾ ਸੀ। ਸਿਟਹੋਲ ਨੇ ਕਿਹਾ ਕਿ ਉਸ ਨੂੰ ਅਤੇ ਉਸ ਦੇ ਪਤੀ ਤੇਬੋਹੋ ਨੂੰ 8 ਬੱਚਿਆਂ ਦੀ ਉਮੀਦ ਸੀ ਪਰ ਬਾਅਦ ‘ਚ ਸਕੈਨ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਉਹ 10 ਬੱਚਿਆਂ ਦੀ ਮਾਂ ਬਣਨ ਵਾਲੀ ਹੈ਼।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਈ ਮਹੀਨੇ ਦੀ ਸ਼ੁਰੂਆਤ ‘ਚ ਮਾਲੀ ਦੀ 25 ਸਾਲਾ ਇਕ ਮਹਿਲਾ ਨੇ 9 ਬੱਚਿਆਂ ਨੂੰ ਜਨਮ ਦੇ ਕੇ ਰਿਕਾਰਡ ਬਣਾਇਆ ਸੀ ਅਤੇ ਹੁਣ ਉਸ ਦਾ ਰਿਕਾਰਡ ਸਿਟਹੋਲ ਨੇ ਤੋੜ ਦਿੱਤਾ ਹੈ। ਮਹਿਲਾ ਨੇ ਮੋਰੱਕੋ ‘ਚ ਹੋਈ ਡਿਲਿਵਰੀ ਦੌਰਾਨ 5 ਲੜਕੀਆਂ ਅਤੇ 4 ਲੜਕਿਆਂ ਨੂੰ ਜਨਮ ਦਿੱਤਾ ਸੀ। ਹਾਲਾਂਕਿ 2009 ‘ਚ ਅਮਰੀਕਾ ਦੀ ਨਾਦਯਾ ਸੁਲੇਮਾਨ ਨੇ ਵੀ 8 ਬੱਚਿਆਂ ਨੂੰ ਜਨਮ ਦਿੱਤਾ ਸੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਿਸ਼ਾਨੇ ਉੱਤੇ
Next articleਦਿੱਲੀ ਵਿਖੇ ਕਿਸਾਨੀ ਸੰਘਰਸ਼